ਅੰਮ੍ਰਿਤ ਵੇਲਾ, ਜਿੰਦੇ ਨੀ ਉੱਠ ਕੇ,
ਨਾਮ ਦੀ ਮਾਲਾ ਫੇਰ l
ਵਾਹਿਗੁਰੂ ਵਾਹਿਗੁਰੂ, ਜਪ ਲੈ ਨੀ ਤੂੰ,
ਸਤਿਨਾਮ ਦੀ ਮਾਲਾ ਫੇਰ ll
ਗੁਰੂਦਵਾਰੇ ਚੱਲੀਆਂ ਸੰਗਤਾਂ, ”ਬਰਸੇ ਅੰਮ੍ਰਿਤ ਧਾਰ” (ਜੀ)
ਤੂੰ ਅਜੇ ਤੱਕ ਪਾਪੀ ਬੰਦਿਆ, ”ਸੁੱਤਾ ਪੈਰ ਪਸਾਰ” (ਤੂੰ)
ਗੁਰੂਦਵਾਰੇ ਚੱਲੀਆਂ ਸੰਗਤਾਂ, ਬਰਸੇ ਅੰਮ੍ਰਿਤ ਧਾਰ,
ਤੂੰ ਅਜੇ ਤੱਕ ਪਾਪੀ ਬੰਦਿਆ, ਸੁੱਤਾ ਪੈਰ ਪਸਾਰ,
ਜੇ ਰੱਬ ਪਾਉਣਾ ll, ਤਾਂ ਫੇਰ ਕਾਹਤੋਂ, ਲਾਉਂਦਾ ਏ ਦੇਰ l
ਵਾਹਿਗੁਰੂ ਵਾਹਿਗੁਰੂ, ਜਪ ਲੈ ਨੀ ਤੂੰ,
ਸਤਿਨਾਮ ਦੀ ਮਾਲਾ ਫੇਰ
ਅੰਮ੍ਰਿਤ ਵੇਲਾ ਜਿੰਦੇ ਨੀ,,,,,,,,,,,,
ਥਿੰਦ ਮਲਕੀਤ ਵੇ ਅੰਤਿਮ ਵੇਲੇ, ”ਕਿਸੇ ਨਹੀਂ ਬਾਂਹ ਫੜਨੀ” (ਤੇਰੀ)
ਕੱਟੀ ਜਾਊ ਚੌਰਾਸੀ ਤੇਰੀ, ”ਲੱਗ ਜਾ ਗੁਰਾਂ ਦੇ ਚਰਣੀ” (ਜਾ ਕੇ)
ਥਿੰਦ ਮਲਕੀਤ ਵੇ ਅੰਤਿਮ ਵੇਲੇ, ਕਿਸੇ ਨਹੀਂ ਬਾਂਹ ਫੜਨੀ,
ਕੱਟੀ ਜਾਊ ਚੌਰਾਸੀ ਤੇਰੀ, ਲੱਗ ਜਾ ਗੁਰਾਂ ਦੇ ਚਰਣੀ,
ਆਪੇ ਕਰ ਦਊ ll, ਬੰਦਿਆ ਵੇ ਤੇਰੇ, ਮਾਸੇ ਨੂੰ ਸੇਰ l
ਵਾਹਿਗੁਰੂ ਵਾਹਿਗੁਰੂ, ਜਪ ਲੈ ਨੀ ਤੂੰ,
ਸਤਿਨਾਮ ਦੀ ਮਾਲਾ ਫੇਰ
ਅੰਮ੍ਰਿਤ ਵੇਲਾ ਜਿੰਦੇ ਨੀ,,,,,,,,,,,,