असीं गुण बाबे दे गावांगे

ਪਿਛਲੇ ਜਨਮ ਨਾ ਮਿਲਿਆ ਜੋਗੀ,
ਏਸ ਜਨਮ ਵਿਚ ਪਾਵਾਂਗੇ ll
‘ਅਸੀਂ ਜੋਗੀ ਜੋਗੀ lll, ਗਾਵਾਂਗੇ ll’,
ਅਸੀਂ ਗੁਣ ਬਾਬੇ ਦੇ ਗਾਵਾਂਗੇ

ਨਹੀਂ ਚਾਹੀਦੇ ਸਾਨੂੰ, ਮਹਿਲ ਮੁਨਾਰੇ
ਨਾਥ ਦੇ ਚਰਨਾਂ, ਵਿੱਚ ਸੁੱਖ ਸਾਰੇ ll
ਓਹਦੇ ਰਾਹ ਵਿਚ ਕੁੱਲੀ ਪਾਵਾਂਗੇ,
ਅਸੀਂ ਜੋਗੀ ਜੋਗੀ lll,,,,,,,,,,,,,,

ਨਹੀਂ ਪਾਉਣੇ ਅਸੀਂ, ਮਹਿੰਗੇ ਕੱਪੜੇ
ਰੰਗ ਜੋਗੀ ਦੇ, ਸਭ ਤੋਂ ਵੱਖਰੇ ll
ਚੋਲਾ ਭਗਵਾਂ ਸੀ, ਰੰਗਵਾਂਵਾਂਗੇ,
ਅਸੀਂ ਜੋਗੀ ਜੋਗੀ lll,,,,,,,,,,,,,,

ਨਹੀਂ ਚਾਹੀਦੇ ਸਾਨੂੰ, ਹੀਰੇ ਮੋਤੀ
ਜੋਗੀ ਨਾਲ, ਮਿਲਾਉਣੀ ਜਯੋਤੀ
ਸੋਹਣੀ ਗੱਲ ਵਿਚ ਸਿੰਗੀ ਪਾਵਾਂਗੇ,
ਅਸੀਂ ਜੋਗੀ ਜੋਗੀ lll,,,,,,,,,,,,,,

ਛੱਡ ਦੇਣੇ ਅਸੀਂ, ਪਲੰਘ ਨਿਵਾਰੀ
ਬਲਿਹਾਰ ਜੋਗੀ, ਮਿਲ ਜਾਏ ਇੱਕ ਵਾਰੀ ll
ਫੇਰ ਥੱਲੇ ਹੀ ਆਸਣ ਲਾਵਾਂਗੇ,
ਅਸੀਂ ਜੋਗੀ ਜੋਗੀ lll,,,,,,,,,,,,,,

ਨਹੀਂ ਚਾਹੀਦੀਆਂ ਸਾਨੂੰ, ਕੋਠੀਆਂ ਕਾਰਾਂ
ਬੱਸ ਜੁੜ ਜਾਣ, ਜੋਗੀ ਨਾਲ ਤਾਰਾਂ ll
ਫੇਰ ਅੰਦਰੋਂ ਹੀ ਦਰਸ਼ਨ ਪਾਵਾਂਗੇ,
ਅਸੀਂ ਜੋਗੀ ਜੋਗੀ lll,,,,,,,,,,,,,,

Leave a Reply