आए दर्शन कर्ण पुजारी

ਆਏ ਦਰਸ਼ਨ ਕਰਨ ਪੁਜਾਰੀ, ਖੋਲ ਬੂਹੇ ਮੰਦਿਰਾਂ ਦੇ ll
ਦੇ ਦੇ ਦਰਸ਼ਨ,,,ਜੈ ਹੋ lll, ਗਣਪਤੀ ਇੱਕ ਵਾਰੀ,
ਖੋਲ ਬੂਹੇ ਮੰਦਿਰਾਂ ਦੇ
ਆਏ ਦਰਸ਼ਨ ਕਰਨ,,,,,,,,,,,,,,,,

ਇੱਕ ਦੋ ਨਹੀਂ, ਕਈ ਭਗਤ ਹਜ਼ਾਰਾਂ ਨੇ,
”ਬੰਨ੍ਹ ਕੇ ਖਲੋਤੇ ਤੇਰੇ, ਦਰ ਤੇ ਕਤਾਰਾਂ ਨੇ” ll
ਤੇਰੀ ਮਹਿਮਾ,,,ਜੈ ਹੋ lll, ਬੜੀ ਹੈ ਨਿਆਰੀ,
ਖੋਲ ਬੂਹੇ ਮੰਦਿਰਾਂ ਦੇ
ਆਏ ਦਰਸ਼ਨ ਕਰਨ,,,,,,,,,,,,,,,,

ਆਂਵਦੇ ਫਕੀਰ ਤੇਰੀ, ਦੀਦ ਦੇ ਪਿਆਸੇ ਨੇ,
”ਤਨ ਉੱਤੇ ਲੀਰਾਂ ਫੜ੍ਹੇ, ਹੱਥ ਵਿੱਚ ਕਾਸੇ ਨੇ” ll
ਖੈਰ ਪਾ ਦੇ ਪ੍ਰਭੂ,,,ਜੈ ਹੋ lll, ਮੈਂ ਹਾਂ ਦੁਖਿਆਰੀ,
ਖੋਲ ਬੂਹੇ ਮੰਦਿਰਾਂ ਦੇ
ਆਏ ਦਰਸ਼ਨ ਕਰਨ,,,,,,,,,,,,,,,,,

ਨੱਚਦੇ ਗਾਉਂਦੇ ਭਗਤ, ਦਰ ਤੇਰੇ ਆਉਂਦੇ ਨੇ,
“ਲੱਡੂ ਪੇੜੇ ਮੇਵਾ ਮਣੀ, ਭੇਟ ਚੜ੍ਹਾਉਂਦੇ ਨੇ” ll
ਅਸਾਂ ਵੇਖਣੀ ਏ,,,ਜੈ ਹੋ lll, ਮੂਸੇ ਦੀ ਸਵਾਰੀ,
ਖੋਲ ਬੂਹੇ ਮੰਦਿਰਾਂ ਦੇ
ਆਏ ਦਰਸ਼ਨ ਕਰਨ,,,,,,,,,,,,,,,,,

Leave a Reply