ਆਓ ਆਓ, ਆਓ ਬਾਬਾ ਜੀ,
ਆਈਕੇ ਭੋਗ ਲਗਾਓ ll
ਹੁਣ ਨਾ ਦੇਰ, ਲਗਾਓ ਬਾਬਾ ਜੀ,
ਆਈਕੇ ਭੋਗ ਲਗਾਓ
ਆਓ ਆਓ ਆਓ,,,,,,,,,,,,,
ਰੋਟੀ ਮਣੀ, ਪ੍ਰਸ਼ਾਦ ਬਣਾ ਕੇ
ਸੰਗਤਾਂ ਬੈਠੀਆਂ, ਆਸ ਲਗਾ ਕੇ ll
ਹੁਣ ਤਾਂ ਦਰਸ਼, ਦਿਖਾਓ ਬਾਬਾ ਜੀ
ਆਈਕੇ ਭੋਗ ਲਗਾਓ,
ਆਓ ਆਓ ਆਓ,,,,,,,,,,,,,
ਨਾਮ ਤੇਰੇ ਦੀ, ਜੋਤ ਜਗਾਈ
ਸੰਗਤਾਂ ਨੇ ਰਲ, ਆਰਤੀ ਗਾਈ ll
ਹੁਣ ਤਾਂ ਫੇਰਾ, ਪਾਓ ਬਾਬਾ ਜੀ,
ਆਈਕੇ ਭੋਗ ਲਗਾਓ,
ਆਓ ਆਓ ਆਓ,,,,,,,,,,,,,
ਮੋਰ ਸਵਾਰੀ, ਕਰਕੇ ਆਓ
ਹੱਥ ਵਿੱਚ ਚਿਮਟਾ, ਫੜ੍ਹ ਕੇ ਆਓ ll
ਹੁਣ ਤਾਂ ਕਰਮ, ਕਮਾਓ ਬਾਬਾ ਜੀ,
ਆਈਕੇ ਭੋਗ ਲਗਾਓ,
ਆਓ ਆਓ ਆਓ,,,,,,,,,,,,,
ਹੱਥ ਜੋੜ ਕੇ, ਖੜੇ ਨੇ ਸਾਰੇ
ਬੋਲ ਰਹੇ ਨੇ, ਤੇਰੇ ਜੈਕਾਰੇ ll
ਸੋਹਣੀ ਨੂੰ ਚਰਣੀ, ਲਗਾਓ ਬਾਬਾ ਜੀ,
ਆਈਕੇ ਭੋਗ ਲਗਾਓ,
ਆਓ ਆਓ ਆਓ,,,,,,,,,,,,,