आजा वे आजा गऊआं वालिआ

ਆਜਾ ਵੇ ਆਜਾ ਪੌਣਾ,ਹਾਰੀਆ ਵੇ ਦੁੱਧਾ,ਧਾਰੀਆ
ਵੇ ਕਿੱਥੇ ਲਾਏ ਨੇ ਡੇਰੇ,
ਨੈਣ ਪਿਆਸੇ ਤੇਰੀ, ਦੀਦ ਦੇ ਵੇ ਕਦੋਂ ਪਾਵੇਂਗਾ ਫੇਰੇ l
ਜੈ ਜੈ ਜੈ ਜੈ ਪੌਣਾਹਾਰੀ ਦੀ ਜੈ, ਜੈ ਜੈ ਜੈ ਜੈ ਦੁੱਧਾਧਾਰੀ ਦੀ ਜੈ l

ਆਜਾ ਵੇ ਆਜਾ ਗਊਆਂ, ਵਾਲਿਆ ਵੇ ਪਊਆਂ,
ਵਾਲਿਆ ਵੇ ਕਿੱਥੇ ਮੱਲ੍ਹੀਆਂ ਨੇ ਥਾਂਵਾਂ,
‘ਯਾਦਾਂ ਵਿੱਚ ਮਨ, ਲੋਚਦਾ ਵੇ ਕੇਹਨੂੰ ਦੁਖੜੇ ਸੁਣਾਵਾਂ’ l
ਆਜਾ ਵੇ ਆਜਾ ਗਊਆਂ ਵਾਲਿਆ*,
ਆਜਾ ਵੇ ਆਜਾ ਪਊਆਂ ਵਾਲਿਆ l

ਆਜਾ ਵੇ ਆਜਾ ਚਿਮਟੇ, ਵਾਲਿਆ ਵੇ ਧੂਣੇ,
ਵਾਲਿਆ ਵੇ ਲਾਈਆਂ ਤੋੜ ਨਿਭਾਵੀਂ,
‘ਤੇਰੇ ਬਿਨਾ ਕੋਈ, ਹੋਰ ਨਾ ਵੇ ਮੈਨੂੰ ਗੱਲ ਨਾਲ ਲਾਵੀਂ’ l
ਜੈ ਜੈ ਜੈ ਜੈ ਚਿਮਟੇ ਵਾਲੇ ਦੀ ਜੈ,
ਜੈ ਜੈ ਜੈ ਜੈ ਧੂਣੇ ਵਾਲੇ ਦੀ ਜੈ l

ਆਜਾ ਵੇ ਆਜਾ ਸਿੰਗੀ, ਵਾਲਿਆ ਵੇ ਝੋਲੀ,
ਵਾਲਿਆ ਵੇ ਕਦੋਂ ਹੋਣੇ ਨੇ ਮੇਲੇ,
‘ਰੀਝਾਂ ਹੋ ਜਾਣ, ਪੂਰੀਆਂ ਵੇ ਮੁੱਕ ਜਾਣ ਝਮੇਲੇ’ l
ਆਜਾ ਵੇ ਆਜਾ ਸਿੰਗੀ ਵਾਲਿਆ*,
ਆਜਾ ਵੇ ਆਜਾ ਝੋਲੀ ਵਾਲਿਆ l

ਆਜਾ ਵੇ ਆਜਾ ਜਟਾਂ, ਵਾਲਿਆ ਵੇ ਜਟਾਂ,
ਧਾਰੀਆ ਵੇ ਕਰ ਪਾਰ ਉਤਾਰੇ,
ਕਰਦੇ ਸਰੋਏ ਤੇ ਵੀ, ਰਹਿਮਤਾਂ ਵੇ ਬੇੜੀ ਲੱਗ ਜੂ ਕਿਨਾਰੇ l
ਜੈ ਜੈ ਜੈ ਜੈ ਜਟਾਂ ਵਾਲੇ ਦੀ ਜੈ, ਜੈ ਜੈ ਜੈ ਜੈ ਜਟਾਂ ਧਾਰੀ ਦੀ ਜੈ
ਜੈ ਜੈ ਜੈ ਜੈ ਪੌਣਾਹਾਰੀ ਦੀ ਜੈ, ਜੈ ਜੈ ਜੈ ਜੈ ਦੁੱਧਾਧਾਰੀ ਦੀ ਜੈ,,,,,,

Leave a Reply