ਉੱਚਿਆਂ ਮੰਦਿਰਾਂ ਵਾਲੀਏ, ਮੈਂ ਕਹਿੰਦੀ ਹਾਂ l
ਰੱਖ ਚਰਨਾਂ ਦੇ ਕੋਲ, ਮੈਂ ਤਰਲੇ ਪਾਉਂਦੀ ਹਾਂ ll
ਬੱਗਿਆਂ ਸ਼ੇਰਾਂ ਵਾਲੀਏ, ਹੱਥ ਥੈਲਾ ਏ l
ਭਵਨ ਤੇਰੇ ਤੇ ਦਾਤੀ, ਲੱਗਿਆ ਮੇਲਾ ਏ ll
ਉੱਚਿਆਂ ਮੰਦਿਰਾਂ ਵਾਲੀਏ, ਹੱਥ ਚਾਂਦੀ ਏ l
ਦੇ ਦਰਸ਼ਨ ਅੰਬੇ ਗੌਰੀ, ਜਿੰਦ ਪਈ ਜਾਂਦੀ ਏ ll
ਬੱਗਿਆਂ ਸ਼ੇਰਾਂ ਵਾਲੀਏ, ਹੱਥ ਥਾਲੀ ਏ l
ਸਭ ਦੀ ਆਸ ਪੁਚਾਵੇ, ਮਾਂ ਝੰਡੇ ਵਾਲੀ ਏ ll
ਬੱਗਿਆਂ ਸ਼ੇਰਾਂ ਵਾਲੀਏ, ਹੱਥ ਗਾਨੀ ਏ l
ਉਹ ਬੈਠੀ ਮਾਂ ਮੇਰੀ, ਆਦਿ ਭਵਾਨੀ ਏ ll
ਸੂਹੇ ਚੋਲੇ ਵਾਲੀਏ, ਹੱਥ ਕੇਲਾ ਏ l
ਹੁਣ ਆ ਕੇ ਦਰਸ ਦਿਖਾ, ਅੰਮ੍ਰਿਤ ਵੇਲਾ ਏ ll
ਸੂਹੇ ਵੇ ਬਾਣੇ ਵਾਲਿਆ, ਕੁੱਛ ਮੰਗ ਲੈ ਤੂੰ l
ਚੋਲਾ ਜੀਵਨ ਮਾਂ ਦੇ, ਰੰਗ ਵਿੱਚ ਰੰਗ ਲੈ ਤੂੰ ll
ਸੂਹੇ ਵੇ ਬਾਣੇ ਵਾਲਿਆ, ਮਾਂ ਕਾਲੀ ਏ l
ਮਾਂ ਏਹੋ ਵੈਸ਼ਨੂੰ ਸ਼ਕਤੀ, ਖੰਡੇ ਵਾਲੀ ਏ ll