उड्डी वे कबूतरा

( ਰੀਝਾਂ ਦੇ ਨਾਲ, ਲਿੱਖ ਲਿੱਖ ਚਿਠੀਆਂ,
ਮੈਂ ਨਿੱਤ ਜੋਗੀ ਵੱਲ ਪਾਵਾਂ l
ਚਰਨਾਂ ਦੇ ਵਿਚ, ਲੱਗ ਜਾਵੇ ਹਾਜ਼ਰੀ,
ਮੈਂ ਲੱਖ ਲੱਖ ਸ਼ੁੱਕਰ ਮਨਾਵਾਂ l )

ਉੱਡੀ ਵੇ ਕਬੂਤਰਾ ਤੂੰ, ਗੁਫਾ ਵੱਲ ਜਾਈਂ ll
ਖ਼ੱਤ ਲੈ ਕੇ, ਜੋਗੀ ਦੇ ਵੱਲ ਜਾਈਂ ਵੇ,
ਮੇਰਾ ਜੀ ਨਹੀਓਂ ਲੱਗਦਾ l
ਜੋਗੀ / ਬਾਬੇ ਨੂੰ ਸਮਝਾਈ ਵੇ,
ਮੇਰਾ ਜੀ ਨਹੀਓਂ ਲੱਗਦਾ ll

ਖੱਤ ਵਿਚ ਹਾਲ ਮੇਰੀ, ਦੁਖਾਂ ਦੀ ਕਹਾਣੀ ਦਾ,
ਜੋਗੀ ਹੀ ਸਹਾਰਾ ਮੇਰੀ, ਜਿੰਦ ਮਰ ਜਾਣੀ ਦਾ ll
ਟਾਲੂਗਾ ਵਥੇਰਾ, ਬੜੇ ਲਾਊਗਾ ਬਹਾਨੇ ll,
ਓਹਦੇ ਲਾਰਿਆਂ ਦੇ, ਵਿੱਚ ਨਾ ਤੂੰ ਆਈ ਵੇ,
ਮੇਰਾ ਜੀ ਨਹੀਓਂ ਲੱਗਦਾ
ਜੋਗੀ / ਬਾਬੇ ਨੂੰ ਸਮਝਾਈ ਵੇ,,,,,,,,,,,,,,,

ਦੱਸਣੇ ਦੀ ਲੋੜ ਨਹੀਂਓ, ਮੂਹੋਂ ਕੁਝ ਬੋਲ ਕੇ,
ਚਰਨਾਂ ਚ ਰੱਖ ਦੇਵੀਂ, ਖੱਤ ਮੇਰਾ ਖੋਲ ਕੇ ll
ਆਵੇ ਨਾ ਜੇ ਓਹਨੂੰ, ਕਿਸੇ ਗੱਲ ਦੀ ਸਮਝ ll,
ਗੱਲ ਰਮਜ਼ਾਂ ਦੇ ਨਾਲ, ਪੱਲੇ ਪਾਈ ਵੇ,
ਮੇਰਾ ਜੀ ਨਹੀਓਂ ਲੱਗਦਾ
ਜੋਗੀ / ਬਾਬੇ ਨੂੰ ਸਮਝਾਈ ਵੇ,,,,,,,,,,,,,,

ਬਾਬਾ ਜੀ ਦੇ ਨਾਲ ਮੇਰਾ, ਮੇਲ ਜੇ ਕਰਾਵੇਂ ਤੂੰ,
ਰੱਬ ਕਰੇ ਯੁਗੋਂ ਯੁੱਗ, ਖੁਸ਼ੀਆਂ ਹੰਢਾਵੇਂ ਤੂੰ ll
ਸੁੱਖਾ ਰਾਹੋਂ ਵਾਲਾ ਮੰਗੇ, ਤੇਰੇ ਲਈ ਦੁਆਵਾਂ ll,
ਖੈਰ ਮੇਰੀ ਵੀ, ਝੋਲੀ ਦੇ ਵਿੱਚ ਪਾਈਂ ਵੇ,
ਮੇਰਾ ਜੀ ਨਹੀਓਂ ਲੱਗਦਾ
ਜੋਗੀ / ਬਾਬੇ ਨੂੰ ਸਮਝਾਈ ਵੇ,,,,,,,,,,,,,,,
ਧੁਨ- ਮੇਰਾ ਲੌਂਗ ਗਵਾਚਾ

Leave a Reply