गौरां जी दे लाल नू

ਹਰ ਕੰਮ ਤੋਂ ਹੀ, ਪਹਿਲਾਂ ਤੂੰ ਤੇ ਭਗਤਾ,
ਗੌਰਾਂ ਜੀ ਦੇ ਲਾਲ ਨੂੰ, ਧਿਆਈ ਜਾ ll
*ਲੈ ਆ ਸ਼ਰਧਾ ਵਿਸ਼ਵਾਸ, ਹਰ ਕੰਮ ਆਊ ਰਾਸ,
ਏਹਦੇ ਚਰਨਾਂ ‘ਚ, ਧਿਆਨ ਲਗਾਈ ਜਾ,,,
ਹਰ ਕੰਮ ਤੋਂ ਹੀ, ਪਹਿਲਾਂ ਤੂੰ ਤੇ ਭਗਤਾ,
ਗੌਰਾਂ ਜੀ ਦੇ ਲਾਲ ਨੂੰ, ਧਿਆਈ ਜਾ l

ਗੌਰਾਂ ਮਾਂ ਦਾ ਲਾਡਲਾ, ਇਹ ਸ਼ੰਭੂ ਜੀ ਦਾ ਲਾਲ ਏ,
“ਆਵੇ ਜੋ ਵੀ ਦਰ ਕਰੇ, ਪੂਰੇ ਏਹ ਸਵਾਲ ਏ” ll
*ਸਿਰ ਮੁੱਕਟ ਕਮਾਲ, ਹੱਥ ਕਮਲ ਫੁੱਲ ਲਾਲ,
ਸੋਹਣੀ ਮੂਰਤ ਨੂੰ, ਮਨ ‘ਚ ਵਸਾਈ ਜਾ,,,
ਹਰ ਕੰਮ ਤੋਂ ਹੀ, ਪਹਿਲਾਂ ਤੂੰ ਤੇ ਭਗਤਾ,
ਗੌਰਾਂ ਜੀ ਦੇ ਲਾਲ ਨੂੰ, ਧਿਆਈ ਜਾ l

ਰਿੱਧੀ ਸਿੱਧੀ ਦਾਸੀ ਏਹਦੀ, ਸੁਤ ਸ਼ੁਭ ਲਾਭ ਏ,
”ਕਾਜ਼ ਕਰਾਵੇ ਪੂਰਨ, ਏਹਦਾ ਪ੍ਰਭਾਵ ਏ” ll
*ਆਵੋ ਰੱਖ ਵਿਸ਼ਵਾਸ, ਹਰ ਕੰਮ ਆਊ ਰਾਸ,
ਤੂੰ ਤੇ ਭਾਵਨਾ ਦੀ, ਭੇਂਟ ਚੜ੍ਹਾਈ ਜਾ,,,
ਹਰ ਕੰਮ ਤੋਂ ਹੀ, ਪਹਿਲਾਂ ਤੂੰ ਤੇ ਭਗਤਾ,
ਗੌਰਾਂ ਜੀ ਦੇ ਲਾਲ ਨੂੰ, ਧਿਆਈ ਜਾ l

ਭਾਵਨਾ ਤੇ ਭਗਤਾਂ ਦੀ, ਹੁੰਦੇ ਨੇ ਦਿਆਲ ਏਹ,
”ਕਰ ਦੇਂਦੇ ਸੇਵਕਾਂ ਨੂੰ, ਫਿਰ ਮਾਲਾਮਾਲ ਏ” ll
*ਸਾਫ ਸ਼ੌਂਕੀ ਮਨ ਕਰ, ਸੀਸ ਚਰਨਾਂ ‘ਚ ਧਰ,
ਕਾਜ਼ ਆਪਣਾ ਤੂੰ, ਸਫ਼ਲ ਬਣਾਈ ਜਾ,,,
ਹਰ ਕੰਮ ਤੋਂ ਹੀ, ਪਹਿਲਾਂ ਤੂੰ ਤੇ ਭਗਤਾ,
ਗੌਰਾਂ ਜੀ ਦੇ ਲਾਲ ਨੂੰ, ਧਿਆਈ ਜਾ l

Leave a Reply