चल भगता दर बांबे दे

ਚੱਲ, ਭਗਤਾ ਦਰ ਚੱਲੀਏ,
ਸਾਨੂੰ, ਜੋਗੀ ਨੇ ਆਪ ਬੁਲਾਇਆ ll
ਬੱਸਾਂ, ਭਰ ਭਰ ਜਾਂਦੀਆਂ ਨੇ,
ਸੋਹਣਾ, ਚੇਤ ਮਹੀਨਾ ਆਇਆ ll

ਮੇਰੇ ਪੌਣਹਾਰੀ ਨੇ,,,ll,
ਆਸਣ, ਵਿੱਚ ਗੁਫ਼ਾ ਦੇ ਲਾਇਆ,
ਖਾਲੀ, ਝੋਲੀਆਂ ਭਰਦਾ ਏ,
ਉਸ ਦਾ ਅੰਤ, ਕਿਸੇ ਨਾ ਪਾਇਆ,,,

ਪਹਿਲਾਂ, ਜਾ ਕੇ ਅਸਾਂ ਨੇ ਜੀ,
ਮੱਥਾ, ਟੇਕਣਾ ਸ਼ਾਹਤਲਾਈਆਂ ll
ਨਿੱਕੇ ਜੇਹੇ, ਬਾਲਕ ਨੇ,
ਲੱਸੀ, ਰੋਟੀਆਂ ਜਿੱਥੇ ਦਿਖਾਈਆਂ ll

ਰਤਨੋ ਦੇ ਮੰਦਿਰਾਂ ਤੇ,,,ll,
ਮੱਥਾ, ਟੇਕੇ ਦੁਨੀਆਂ ਸਾਰੀ
ਓਹਨੂੰ, ਧਰਮ ਦਾ ਪੁੱਤ ਕਹਿ ਕੇ,
ਤਰ ਗਈ, ਮਾਤਾ ਰਤਨੋ ਲੁਹਾਰੀ,,,

ਸਾਨੂੰ, ਲਾਲ ਬਖਸ਼ਿਆ ਏ,
ਮੇਹਰ ਹੈ, ਬਾਬਾ ਜੀ ਦੀ ਹੋਈ ll
ਮੇਰੇ, ਨਾਥ ਜੇਹਾ ਭਗਤੋ,
ਇਸ ਜੱਗ ਤੇ, ਹੋਰ ਨਾ ll

ਓਹਦੀ ਸ਼ਕਤੀ ਨਿਆਰੀ ਏ,,,ll,
ਉਹ ਤਾਂ, ਹੱਥ ਤੇ ਸਰੋਂ ਜਮਾਵੇ
ਖਾਲੀ ਝੋਲੀਆਂ, ਭਰ ਦੇਂਦਾ,
ਜੇਹੜਾ, ਸੱਚੇ ਦਿਲੋਂ ਧਿਆਵੇ,,,

ਕਰਾਂ, ਹੋਰ ਕੀ ਸਿਫਤ ਓਹਦੀ,
ਉਹ ਤਾਂ, ਰੱਬ ਬਣਕੇ ਹੈ ਆਇਆ ll
ਸੋਹਣੀ, ਪੱਟੀ ਵਾਲੇ ਨੇ,
ਉਸਤੋਂ, ਜੋ ਮੰਗਿਆਂ ਸੋ ਪਾਇਆ ll

ਜੋ ਪੂਜਾ ਕਰਦੇ ਨੇ,,,ll ,
ਉਹ ਹਰ ਸਾਲ, ਗੁਫ਼ਾ ਤੇ ਜਾਂਦੇ,
ਜੋਗੀ, ਚਿਮਟੇ ਵਾਲੇ ਦੇ,
ਉਹ ਤਾਂ, ਰੱਜ ਰੱਜ ਦਰਸ਼ਨ ਪਾਂਉਦੇ,,,
ਧੁਨ- ਦੱਸੀਂ ਕਲਗੀਆਂ ਵਾਲਿਆ ਵੇ

Leave a Reply