ਛੱਡ ਜਾਣਾ,,, ਦੁਨੀਆਂ ਰੰਗੀਲਾ ਬਾਗ,
ਇੱਕ ਦਿਨ ਛੱਡ ਜਾਣਾ ll
ਧੀਆਂ ਪਿਆਰੀਆਂ, ਪੁੱਤਰ ਪਿਆਰੇ ll
ਸਭਨਾਂ ਤੇ ਪਿਆਰੀ ਨਾਰ, ਇੱਕ ਦਿਨ ਛੱਡ ਜਾਣਾ,
ਛੱਡ ਜਾਣਾ,,, ਦੁਨੀਆਂ ਰੰਗੀਲਾ ਬਾਗ,,,,,,,,,,,,,,
ਜ਼ਮੀਨ ਪਿਆਰੀ, ਜਾਇਦਾਦ ਪਿਆਰੀ ll
ਸਭਨਾਂ ਤੋਂ ਪਿਆਰੇ ਘਰਵਾਰ, ਇੱਕ ਦਿਨ ਛੱਡ ਜਾਣਾ,
ਛੱਡ ਜਾਣਾ,,, ਦੁਨੀਆਂ ਰੰਗੀਲਾ ਬਾਗ,,,,,,,,,,,,,,
ਨਾ ਕਰ ਬੰਦਿਆ, ਮਾਇਆ ਮਾਇਆ l
ਇਹ ਮਾਇਆ, ਦੋ ਪਲ ਦੀ ਛਾਇਆ ll
ਕੁਛ ਨੀ ਰਹਿਣਾ ਪਾਸ, ਇੱਕ ਦਿਨ ਛੱਡ ਜਾਣਾ,
ਛੱਡ ਜਾਣਾ,,, ਦੁਨੀਆਂ ਰੰਗੀਲਾ ਬਾਗ,,,,,,,,,,,,,,
ਪੰਜ ਤੱਤਾਂ ਦਾ, ਪੁਤਲਾ ਬੰਦਿਆ l
ਕਾਮ ਕ੍ਰੋਧ, ਲੋਭ ਮੋਹ ਵਿੱਚ ਫੱਸਿਆ ll
ਕਿਓਂ ਕਰਦਾ ਹੰਕਾਰ, ਇੱਕ ਦਿਨ ਛੱਡ ਜਾਣਾ,
ਛੱਡ ਜਾਣਾ,,, ਦੁਨੀਆਂ ਰੰਗੀਲਾ ਬਾਗ,,,,,,,,,,,,,,
ਦੇਹ ਤੇਰੀ, ਅਗਨੀ ਵਿੱਚ ਜੱਲਣਾ l
ਦੁਨੀ ਵੀ ਤੇਰੇ, ਸੰਗ ਨਹੀਂਓ ਚੱਲਣਾ ll
ਯਮਾਂ ਨੇ ਪੁੱਛਣਾ ਹਿਸਾਬ, ਇੱਕ ਦਿਨ ਛੱਡ ਜਾਣਾ,
ਛੱਡ ਜਾਣਾ,,, ਦੁਨੀਆਂ ਰੰਗੀਲਾ ਬਾਗ,,,,,,,,,,,,,,