जय माता दी बोल बन्दिया

ਜੈ ਮਾਤਾ ਦੀ, ਬੋਲ ਓ ਬੰਦਿਆ, ਜੈ ਮਾਤਾ ਦੀ ਬੋਲ ll
ਹਰ ਪ੍ਰਾਣੀ ਵਿੱਚ, ਜੋਤ ਨੂਰਾਨੀ, ਮਨ ਦੇ ਚਕਸ਼ੂ ਖੋਲ l
ਜੈ ਮਾਤਾ ਦੀ, ਬੋਲ ਓ ਬੰਦਿਆ, ਜੈ ਮਾਤਾ ਦੀ ਬੋਲ ll

ਰਾਤ ਦਿਨੇ ਤੇਰੇ, ਮਨ ਦਾ ਪੰਛੀ, “ਮੈਂ ਦੀ ਬੋਲੀ ਬੋਲੇ” l
ਵਿਸ਼ਿਆਂ ਦੇ ਵਿੱਚ, ਚੋਲਾ ਰੰਗ ਕੇ, “ਚੈਨ ਏਹ ਮਨ ਦਾ ਟੋਹਲੇ” ll
ਨਾਮ ਜਪੇ ਨਾ, ਉਸ ਜਨਨੀ ਦਾ ll, ਸੁੱਖ ਨੇ ਜੀਹਦੇ ਕੋਲ,
ਜੈ ਮਾਤਾ ਦੀ, ਬੋਲ ਓ ਬੰਦਿਆ,,,,,,,,,,,,,,,,,,,,,,,,

ਮਿੱਟੀਓਂ ਬਣਿਆ, ਮਿੱਟੀ ਚ ਰੁਲ੍ਹਣੀ, “ਕੰਚਨ ਵਰਗੀ ਕਾਇਆ” l
ਸੋਚ ਜ਼ਰਾ ਕੀ, ਨਾਲ ਏ ਜਾਣਾ, “ਤੈਨੂੰ ਜਿਸ ਭਰਮਾਇਆ” ll
ਅਜੇ ਵੀ ਮਾਂ ਦਾ, ਨਾਮ ਧਿਆ ਲੈ ll, ਹੋ ਨਾ ਡਾਵਾਂਡੋਲ,
ਜੈ ਮਾਤਾ ਦੀ, ਬੋਲ ਓ ਬੰਦਿਆ,,,,,,,,,,,,,,,,,,,,,,,,

ਏਹ ਵੀ ਮੇਰਾ, ਉਹ ਵੀ ਮੇਰਾ, “ਰਾਤ ਦਿਨੇ ਮਨ ਰੱਟਦਾ” l
ਪਾਪ ਭੰਡਾਰਾ, ਵੱਧਦਾ ਜਾਵੇ, “ਪੁੰਨ ਦਾ ਪਾਸਾ ਘੱਟਦਾ” ll
ਹੀਰੇ ਵਰਗਾ, ਜੀਵਨ ਨਾ ਤੂੰ ll, ਮਿੱਟੀ ਦੇ ਵਿੱਚ ਰੋਲ੍ਹ,
ਜੈ ਮਾਤਾ ਦੀ, ਬੋਲ ਓ ਬੰਦਿਆ,,,,,,,,,,,,,,,,,,,,,,,,

ਸੋਚ ਜ਼ਰਾ ਹੈ, ਜਾਵੇ ਬੰਦਿਆ, “ਜੀਵਨ ਮੇਰਾ ਖ਼ੁਰਦਾ” l
ਸੱਚ ਤਾਂ ਅੱਖਾਂ, ਮੀਟ ਕੇ ਕਾਹਨੂੰ, “ਪਾਪ ਦੀ ਰਾਹ ਤੇ ਤੁਰਦਾ” ll
ਦੀਨ ਦੁਖੀ ਦੀ, ਸੇਵਾ ਵਿੱਚ ਹੀ ll, ਸ਼ੌਂਕੀ ਸੁੱਖ ਤੂੰ ਟੋਲ੍ਹ,
ਜੈ ਮਾਤਾ ਦੀ, ਬੋਲ ਓ ਬੰਦਿਆ,,,,,,,,,,,,,,,,,,,,,,,,

Leave a Reply