जिन्द मेरिए-ਜਿੰਦ ਮੇਰੀਏ

ਜਿੰਦ ਮੇਰੀਏ, ਜਿੰਦ ਮੇਰੀਏ ll
ਤੂੰ ਐਂਵੇਂ ਨਾ, ਘਬਰਾਇਆ ਕਰ,
ਗੁਰੂ ਜੀ ਦਾ ਧਿਆਨ, ਲਗਾਇਆ ਕਰ l
ਜਦ ‘ਕੁਝ ਵੀ ਨਜ਼ਰ, ਨਾ ਆਵੇ ਤੇ ll,
ਨਜਰਾਂ ਉਸ ਵੱਲ, ਘੁਮਾਇਆ ਕਰ,
ਜਿੰਦ ਮੇਰੀਏ, ਜਿੰਦ ਮੇਰੀਏ,,,,,,,

ਓ ਸਭ ਤੇ ਮੇਹਰਾਂ, ਕਰਦਾ ਏ,
”ਸਾਡੀ ਵੀ ਆਸ, ਪੁਜਾਏਗਾ” l
ਓ ਸਭ ਦੇ ਸੰਕਟ, ਹਰਦਾ ਏ,
”ਸਾਡੀ ਬਿਪਤਾ ਵੀ, ਮਿਟਾਏਗਾ” l
*ਓ ‘ਸਭ ਦੀਆਂ ਝੋਲੀਆਂ, ਭਰਦਾ ਏ ll,
ਸਾਨੂੰ ਫਿਰ ਕਿਉਂ, ਠੁਕਰਾਏਗਾ,
ਜਿੰਦ ਮੇਰੀਏ, ਜਿੰਦ ਮੇਰੀਏ,,,,,,,

ਭੁੱਲਿਆਂ ਦੀਆਂ ਭੁੱਲਾਂ, ਮਾਫ ਕਰੇ,
”ਗੁਣ-ਅਵਗੁਣ ਚੇਤੇ, ਲਿਆਂਉਦਾ ਨਹੀਂ” l
ਕਰਦਾ ਨਾ ਕਿਸ ਨੂੰ ਸ਼ਰਮਿੰਦਾ,
”ਸੁੱਖ ਦੇ ਕੇ ਕਦੇ, ਸੁਣਾਂਉਦਾ ਨਹੀਂ” l
*ਜੱਗ ਤੋਂ ਨਿਆਰਾ, ਲੱਜਪਾਲ ਵੇ ਓਹ ll,
ਹੱਥ ਫੜ ਕੇ ਕਦੇ, ਛੁੜਾਂਉਦਾ ਨਹੀਂ,
ਜਿੰਦ ਮੇਰੀਏ, ਜਿੰਦ ਮੇਰੀਏ,,,,,,,

ਜਦ ਯਾਦ ਕਰਾਂ, ਸਾਹਿਲ ਉਸ ਨੂੰ,
”ਦਿਲ ਵਿੱਚ ਇਕ, ਨੂਰ ਸਮਾ ਜਾਂਦਾ” l
ਜਦ ਬੰਦ ਕਰਾਂ, ਪਟ ਅੱਖੀਆਂ ਦੇ,
”ਦਰਸ਼ਨ ਦੀ ਜੋਤ, ਜਗਾ ਜਾਂਦਾ” l
ਅਪਣੀ ‘ਸੰਗਤਾਂ ਦੇ ਨਾਲ, ਕੀਤਾ ਹੋਇਆ ll,
ਆਪਣਾ ਹਰ ਵਚਨ, ਨਿਭਾ ਜਾਂਦਾ,
ਜਿੰਦ ਮੇਰੀਏ, ਜਿੰਦ ਮੇਰੀਏ,,,,,,,

Leave a Reply