जीवन वग्गदा पानी

ਵੇਲਾ ਹੱਥ ਨਾ ਆਉਣਾ ਜੀ, ਓ ਬੰਦਿਆ ਜੀਵਨ ਵੱਗਦਾ ਪਾਣੀ ll
ਓਹਦਾ ਨਾਮ ਧਿਆ ਲੈ ਤੂੰ, ਜਿਸਨੇ ਵਿਗੜੀ ਬਾਤ ਬਣਾਉਣੀ l
ਜੇ ਭਵਜਲ ਲੰਘਣਾ ਜੀ, ਜਿੰਦੜੀਏ ਜਪ ਲੈ ਗੁਰਾਂ ਦੀ ਬਾਣੀ l
ਵੇਲਾ ਹੱਥ ਨਾ ਆਉਣਾ ਜੀ, ਓ ਬੰਦਿਆ,,,,,,,,,,,,,,,,,,,,,,,,

ਤੂੰ ਕਾਹਤੋਂ ਪਾਪ ਕਮਾਣਾ, ਤੇਰਾ ਦੌਲਤ ਮੁੱਖ ਨਿਸ਼ਾਨਾ ll
ਇਸ ਮਾਇਆ ਨੇ ਨਾਲ ਨਾ ਜਾਣਾ, ਫਿਰ ਜਿੰਦੜੀ ਕਿਓਂ ਰੁਲਾਣੀ,
ਵੇਲਾ ਹੱਥ ਨਾ ਆਉਣਾ ਜੀ, ਓ ਬੰਦਿਆ,,,,,,,,,,,,,,,,,,,,,,,,

ਤੇਰਾ ਕੀਤਾ ਤੂੰਹੀਓਂ ਪਾਣਾ, ਨਾ ਸਾਥ ਕਿਸੀ ਨੇ ਜਾਣਾ ll
ਤੂੰ ਅੰਤ ਵੇਲੇ ਪਛਤਾਣਾ, ਜਦ ਟੁੱਟਣੀ ਸਾਹਾਂ ਦੀ ਤਾਣੀ,
ਵੇਲਾ ਹੱਥ ਨਾ ਆਉਣਾ ਜੀ, ਓ ਬੰਦਿਆ,,,,,,,,,,,,,,,,,,,,,,,,

ਤੁਰ ਜਾਣੇ ਸਭ ਰਾਜੇ ਰਾਣੇ, ਪਲ ਜਿੰਦੜੀ ਦੇ ਖ਼ੁਰ ਜਾਣੇ ll
ਮਹਿਲ ਰੇਤ ਦੇ ਭੁਰ ਜਾਣੇ, ਨਹੀਂ ਰਹਿਣੀ ਰੋਜ਼ ਜਵਾਨੀ,
ਵੇਲਾ ਹੱਥ ਨਾ ਆਉਣਾ ਜੀ, ਓ ਬੰਦਿਆ,,,,,,,,,,,,,,,,,,,,,,,,

ਤੂੰ ਕਰ ਲੈ ਸੋਚ ਵਿਚਾਰਾਂ, ਰਹਿ ਜੱਗ ਵਿੱਚ ਨਾਲ ਪਿਆਰਾਂ ll
ਨਹੀਂ ਰਹਿਣੀਆਂ ਰੋਜ਼ ਬਹਾਰਾਂ, ਤੂੰ ਨਾ ਕਰ ਹੋਰ ਨਾਦਾਨੀ,
ਵੇਲਾ ਹੱਥ ਨਾ ਆਉਣਾ ਜੀ, ਓ ਬੰਦਿਆ,,,,,,,,,,,,,,,,,,,,,,,,

ਇਥੇ ਲੱਗਿਆ ਆਣਾ ਜਾਣਾ, ਏਹ ਜੱਗ ਨਾ ਅਸਲ ਟਿਕਾਣਾ ll
ਨਾਮ ਰੱਬ ਦਾ ਕਦੋਂ ਧਿਆਣਾ, ਕਦ ਨਾਮ ਦੀ ਜੋਤ ਜਗਾਣੀ,
ਵੇਲਾ ਹੱਥ ਨਾ ਆਉਣਾ ਜੀ, ਓ ਬੰਦਿਆ,,,,,,,,,,,,,,,,,,,,,,,,

Leave a Reply