जुगनी साईयाँ दी

( ਜੁੜੇ ਤਾਰ ਦੇ ਨਾਲ ਤਾਰ, ਤਾਂ ਨੱਚ ਹੁੰਦਾ,
ਓਹੋ ਨਾਚ ਕਾਹਦਾ, ਜੋ ਬੇ-ਤਾਰ ਨੱਚੇ
ਬੁੱਲ੍ਹਾ ਨੱਚਿਆ ਸੀ, ਆਪਣੇ ਯਾਰ ਅੱਗੇ,
ਬੁੱਲੇ ਦੇ ਅੱਗੇ, ਕਈ ਹਜ਼ਾਰ ਨੱਚੇ )

ਮੈਂ ਹੋ ਕੇ ਮਸਤ, ਮਲੰਗ ਨੱਚਦੀ
ਮੈਂ ਰੰਗ ਸਾਈਆਂ ਦੇ, ਰੰਗ ਨੱਚਦੀ
ਜੋ ਰੱਖਦੇ ਲਾਜ ਨੇ, ਲਾਈਆਂ ਦੀ ll,
ਲੋਕੋ ਮੈਂ ਜੁਗਨੀ , ਸਾਈਆਂ ਦੀ llxll

ਓਹਦੀ ਮਸਤੀ ਦੇ ਜ਼ਾਮ ਮੈਂ, ਪੀਂਦੀ ਆਂ
ਓਹਦੀ ਰਜ਼ਾ ਦੇ ਵਿਚ ਹੀ, ਜੀਂਦੀ ਆਂ ll,
ਜੋ ‘ ਰੱਖਦੇ ਖਬਰ, ਖੁਦਾਈਆਂ ਦੀ ll,
ਲੋਕੋ ਮੈਂ ਜੁਗਨੀ, ਸਾਈਆਂ ਦੀ llxll

” ਅੱਲ੍ਹਾਹ ਵੇ ਬਿਸ-ਮਿੱਲਾਹ ਤੇਰੀ ਜੁਗਨੀ,
ਪੀਰਾਂ ਵਾਲਿਆਂ ਓ ਤੇਰੀ ਜੁਗਨੀ,
ਸਾਈਆਂ ਮੇਰਿਆ ਓ ਤੇਰੀ ਜੁਗਨੀ,
ਪੀਰ ਮੌਲਿਆ ਓ ਤੇਰੀ ਜੁਗਨੀ “

ਓਹਦੇ ਇਸ਼ਕ ਦੀ ਮਸਤੀ, ਚੜ੍ਹ ਗਈ ਏ
ਜਿਹੜੀ ਓਹਦੇ ਅੱਗੇ, ਹਰ ਗਈ ਏ ll,
ਕੰਧ ‘ ਢਹਿ ਗਈ ਸਭ, ਬੁਰਾਈਆਂ ਦੀ ll,
ਲੋਕੋ ਮੈਂ ਜੁਗਨੀ, ਸਾਈਆਂ ਦੀ llxll

ਹੋ,, ਜੁਗਨੀ ਹੋ ਗਈ ਆ ਮਸਤਾਨੀ ll,
ਗਾਉਂਦੀ, ਸਾਈਂ ਸਾਈਂ ਦੀ ਗਾਨੀ,
ਉਸਨੂੰ ਮੰਨਿਆ, ਦਿਲ ਦਾ ਜਾਨੀ,
ਲੱਗ ਤੋਂ ਹੋ ਗਈ ਆ, ਬੇਗਾਨੀ,
ਓ ‘ ਵੀਰ ਮੇਰਿਆ ਓ ਜੁਗਨੀ ll, ਸਾਈਆਂ ਦੀ,
ਜਿਹਨੇ ਰੱਖੀ ਲਾਜ਼ ਏ, ਲਾਈਆਂ ਦੀ ll”

Leave a Reply