जोगी आया साडे वेहड़े

ਹੱਥ ਚਿਮਟਾ ਜਟਾਂ ਸੁਨਹਿਰੀ, ਜੋਗੀ ਆਇਆ ਸਾਡੇ ਵੇਹੜੇ ll
ਰੂਹ ਖਿੜ ਗਈ ਫੁੱਲ ਵਾਂਗੂ ll, ਜੋਗੀਆ ਦਰਸ਼ਨ ਕਰਕੇ ਤੇਰੇ
ਹੱਥ ਚਿਮਟਾ ਜੋਗੀ ਦੇ,,,,,
ਹੱਥ ਚਿਮਟਾ ਜਟਾਂ ਸੁਨਹਿਰੀ,,,,,,,,,,,,,,,,,,,,,,,

ਦੇਖ ਦੇਖ ਕੇ ਮੁੱਖ ਜੋਗੀ ਦਾ, “ਦਿਲ ਮੇਰਾ ਨੀ ਰੱਜਦਾ”
ਮੋਂਢੇ ਝੋਲੀ ਗੱਲ ਵਿੱਚ ਸਿੰਗੀ, “ਆ ਗਿਆ ਬਾਲੀ ਜੱਗ ਦਾ”
ਜਦ ਨਜ਼ਰਾਂ ਨਾਲ ਮਿਲੀਆਂ ਨਜ਼ਰਾਂ ll, ਹੋ ਗਏ ਦੂਰ ਹਨੇਰੇ
ਹੱਥ ਚਿਮਟਾ ਜੋਗੀ ਦੇ,,,,,
ਹੱਥ ਚਿਮਟਾ ਜਟਾਂ ਸੁਨਹਿਰੀ,,,,,,,,,,,,,,,,,,,,,,,

ਧਰਤੀ ਤੇ ਮੇਰੇ ਪੈਰ ਨਾ ਲੱਗਦੇ, “ਨੱਚ ਨੱਚ ਖੁਸ਼ੀ ਮਨਾਵਾਂ”
ਸ਼ਰਧਾ ਦੇ ਫੁੱਲ ਬਾਬਾ ਜੀ ਦੇ, “ਚਰਨੀ ਭੇਂਟ ਚੜ੍ਹਾਵਾਂ”
ਘਰੇ ਬੁਲਾਣਾ ਬਾਬਾ ਜੀ ਨੂੰ ll, ਰੀਝ ਸੀ ਦਿਲ ਵਿੱਚ ਮੇਰੇ
ਹੱਥ ਚਿਮਟਾ ਜਟਾਂ ਸੁਨਹਿਰੀ,,,,,,,,,,,,,,,,,,,,,,,

ਤਨ ਮਨ ਹੋ ਗਿਆ ਰੋਸ਼ਨ ਮੇਰਾ, “ਜਦ ਮੈਂ ਦਰਸ਼ਨ ਪਾਇਆ”
ਦਿਓਟ ਗੁਫਾ ਤੋਂ ਚੱਲ ਕੇ ਜੋਗੀ, “ਘਰ ਭਗਤਾਂ ਦੇ ਆਇਆ”
ਓਹਦੀ ਰਹਿਮਤ ਸਦਕਾ ਲੱਗੀਆਂ ll, ਰੌਣਕਾਂ ਚਾਰ ਚੁਫੇਰੇ
ਹੱਥ ਚਿਮਟਾ ਜੋਗੀ ਦੇ,,,,,
ਹੱਥ ਚਿਮਟਾ ਜਟਾਂ ਸੁਨਹਿਰੀ,,,,,,,,,,,,,,,,,,,,,,,

ਰੋਮ ਰੋਮ ਵਿੱਚ ਵੱਸ ਗਿਆ ਜੋਗੀ, “ਭੁੱਲ ਗਈ ਦੁਨੀਆਂਦਾਰੀ”
ਬਾਬਾ ਜੀ ਦੇ ਨਾਮ ਦੀ ਚੜ੍ਹ ਗਈ, “ਅੱਜ ਬਲਬੀਰ ਖੁਮਾਰੀ”
ਮਦਨ ਅਨੰਦ ਵੀ ਬਹਿ ਗਿਆ ਲਾ ਕੇ ll, ਚਰਨਾਂ ਦੇ ਵਿੱਚ ਡੇਰੇ
ਹੱਥ ਚਿਮਟਾ ਜੋਗੀ ਦੇ,,,,,
ਹੱਥ ਚਿਮਟਾ ਜਟਾਂ ਸੁਨਹਿਰੀ,,,,,,,,,,,,,,,,,,,,,,,

Leave a Reply