जोगी तेरी गुफा दे नज़ारे

ਜੋਗੀ/ਬਾਬਾ ਤੇਰੀ ਗੁਫ਼ਾ ਦੇ, ਨਜ਼ਾਰੇ ਸੋਹਣੇ ਲਗਦੇ ll
ਗੁਫ਼ਾ ਉੱਤੇ ਪੈਂਦੇ, ਲਿਸ਼ਕਾਰੇ ਸੋਹਣੇ ਲਗਦੇ ll,
ਜੋਗੀ ਤੇਰੀ ਗੁਫਾ ਦੇ ਨਜ਼ਾਰੇ,,,,,,,,,,,,,,,,,,,,,,

ਸ਼ਾਹਤਲਾਈ ਬੋਹੜਾਂ ਦੀ, ਠੰਡੀ ਮਿੱਠੀ ਛਾਂ ਏ
ਜੱਗ ਵਿੱਚ ਕਿਤੇ ਵੀ ਨਾ, ਐਨੀ ਗੂੜ੍ਹੀ ਛਾਂ ਏ ll
ਹੋ ਭਵਨ ਤੇ ਸੰਗਤਾਂ ਦੇ, ਜੈਕਾਰੇ ਸੋਹਣੇ ਲੱਗਦੇ ll,
ਜੋਗੀ ਤੇਰੀ ਗੁਫਾ ਦੇ ਨਜ਼ਾਰੇ,,,,,,,,,,,,,,,,,,,,,,

ਦਿੱਸਦਾ ਸੁਰਗ ਜਦ, ਗੁਫ਼ਾ ਦੇ ਬੂਹੇ ਖੁੱਲਦੇ
ਕੰਨਾਂ ਚ ਜੈਕਾਰਿਆਂ ਦੇ, ਬੋਲ ਰਸ ਘੁੱਲਦੇ ll
ਹੋ ਕਰਦੇ ਸਲਾਮਾਂ, ਚੰਨ ਤਾਰੇ ਸੋਹਣੇ ਲੱਗਦੇ ll,
ਜੋਗੀ ਤੇਰੀ ਗੁਫਾ ਦੇ ਨਜ਼ਾਰੇ,,,,,,,,,,,,,,,,,,,,,,

ਸਭ ਨੂੰ ਸੌਗਾਤਾਂ ਬਾਬਾ, ਵੰਡਦਾ ਨਾ ਥੱਕਦਾ
ਸੁੱਖ ਦੇਵੇ ਜਨਮਾਂ ਦੇ, ਤੇ ਦੁੱਖੜੇ ਵੀ ਹਰਦਾ ll
ਹੋ ਗੁਫ਼ਾ ਉੱਤੇ ਰਹਿਮਤਾਂ ਦੇ, ਭੰਡਾਰੇ ਖੁੱਲੇ ਲੱਗਦੇ ll,
ਜੋਗੀ ਤੇਰੀ ਗੁਫਾ ਦੇ ਨਜ਼ਾਰੇ,,,,,,,,,,,,,,,,,,,,,,

ਚੰਗਾ ਵੇਲਾ ਓਹੀਓ ਜੋ, ਤੇਰੇ ਚਰਨਾਂ ‘ਚ ਲੰਘਦਾ
ਦਾਸ ਵੀ ਹੈ ਤੈਥੋਂ ਭਲਾ, ਸਭ ਦਾ ਏ ਮੰਗਦਾ ll
ਹੋ ਤੈਨੂੰ ਸਾਰੇ ਭਗਤ, ਪਿਆਰੇ ਸੋਹਣੇ ਲੱਗਦੇ ll,
ਜੋਗੀ ਤੇਰੀ ਗੁਫਾ ਦੇ ਨਜ਼ਾਰੇ,,,,,,,,,,,,,,,,,,,,,,

Leave a Reply