जोगी दे दर उत्ते

ਪੈਂਦੇ ਭੰਗੜੇ, ਢੋਲ ਦੇ ਨਾਲ, ”ਜੋਗੀ ਦੇ ਦਰ ਉੱਤੇ ll”
ਅੱਜ ਭਗਤਾਂ ਨੇ, ਕੀਤਾ ਏ ਕਮਾਲ, ”ਜੋਗੀ ਦੇ ਦਰ ਉੱਤੇ ll”
ਪੈਂਦੇ ਭੰਗੜੇ, ਢੋਲ ਦੇ ਨਾਲ,,,,,,,,,,,,,,,,,,

ਜੋਗੀ ਮੇਰਾ, ਸਿੰਗੀਆਂ ਵਾਲਾ, ”ਸਭ ਭਗਤਾਂ ਦਾ, ਹੈ ਰੱਖਵਾਲਾ” lll
ਕਰੇ ਸਭ ਦੇ, ਨਾਲ ਪਿਆਰ, ”ਜੋਗੀ ਦੇ ਦਰ ਉੱਤੇ ll”
ਪੈਂਦੇ ਭੰਗੜੇ, ਢੋਲ ਦੇ ਨਾਲ,,,,,,,,,,,,,,,,,,

ਖਾਲੀ ਝੋਲੀ, ਸਭ ਦੀ ਭਰਦਾ, ”ਬਣ ਜਾਂਦਾ ਜੋ, ਓਹਦੇ ਦਰ ਦਾ” lll
ਹੁੰਦੇ ਬੇੜੇ, ਸਭ ਦੇ ਪਾਰ, ”ਜੋਗੀ ਦੇ ਦਰ ਉੱਤੇ ll”
ਪੈਂਦੇ ਭੰਗੜੇ, ਢੋਲ ਦੇ ਨਾਲ,,,,,,,,,,,,,,,,,,

ਭਗਤ ਪਿਆਰੇ, ਨੱਚਦੇ ਆਉਂਦੇ, ”ਖੁਸ਼ੀਆਂ ਦੇ ਨਾਲ, ਭੇਟਾਂ ਗਾਉਂਦੇ” lll
ਨਾਲੇ ਹੁੰਦੀ, ਜੈ ਜੈਕਾਰ, ”ਜੋਗੀ ਦੇ ਦਰ ਉੱਤੇ ll”
ਪੈਂਦੇ ਭੰਗੜੇ, ਢੋਲ ਦੇ ਨਾਲ,,,,,,,,,,,,,,,,,,

ਮਾਧੋਪੁਰੀਆ, ਸਿਫਤਾਂ ਕਰਦਾ, ”ਬਣ ਗਿਆ ਦਾਸ, ਜੋਗੀ ਦੇ ਦਰ ਦਾ” lll
ਦੀਪ ਆਉਂਦਾ ਏ, ਹਰ ਸਾਲ, ”ਜੋਗੀ ਦੇ ਦਰ ਉੱਤੇ ll”
ਪੈਂਦੇ ਭੰਗੜੇ, ਢੋਲ ਦੇ ਨਾਲ,,,,,,,,,,,,,,,,,,

बाबा बालक नाथ भजन

Leave a Reply