डुब्बी होई तर जाएगी

(ਸ਼ਾਹਤਲਾਈਆਂ, ਚੰਨ ਚੜ੍ਹਿਆ,
ਜੋਗੀ ਆਏ, ਰਤਨੋ ਦੇ ਵੇਹੜੇ l
ਬਾਰਾਂ ਸਾਲ ਸੀ, ਭਗਤੀ ਕੀਤੀ,
ਫਿਰ ਲਾਏ, ਗੁਫ਼ਾ ਵਿੱਚ ਡੇਰੇ l
ਤੂੰ ਵੀ ਜਾ ਕੇ, ਦਰਸ਼ਨ ਪਾ ਲੈ,
ਦੁੱਖ ਕੱਟ, ਜਾਣਗੇ ਤੇਰੇ l
*ਬਾਬਾ ਬਾਲਕ/ਸਿੱਧ ਜੋਗੀ, ਨਾਥ ਦੀਆਂ,
ਪਈਆਂ ਧੁੰਮਾਂ, ਚਾਰ ਚੁਫੇਰੇ ll )

ਲੈ ਲੈ ਪੌਣਾਹਾਰੀ/ਸਿੱਧ ਜੋਗੀ ਦਾ ਨਾਂਅ,
ਕਿ ਡੁੱਬੀ ਹੋਈ ਤਰ ਜਾਏਗੀ ll
*ਲੈ ਲੈ ਪੌਣਾਹਾਰੀ ਦਾ ਨਾਂਅ,
ਡੁੱਬੀ ਹੋਈ ਤਰ ਜਾਏਗੀ ll
ਫੜ੍ਹ ਬਾਲਕ, ਨਾਥ ਦੀ ਬਾਂਹ ll,
ਕਿ ਡੁੱਬੀ ਹੋਈ ਤਰ ਜਾਏਗੀ l
ਲੈ ਲੈ ਪੌਣਾਹਾਰੀ/ਸਿੱਧ ਜੋਗੀ ਦਾ ਨਾਂਅ,
ਕਿ ਡੁੱਬੀ ਹੋਈ ਤਰ ਜਾਏਗੀ ll

ਬਣ ਮੰਗਤੀ, ਓਹਦੇ ਦਰਬਾਰ ਦੀ l
ਜੀਹਨੇ ਸਾਰੀ ਦੁਨੀਆਂ, ਤਾਰ ਤੀ l
*ਕਿਆ ਬਾਤ ਹੈ ਉਸ, ਸਰਕਾਰ ਦੀ l
ਸੁਣੇ ਸਭ ਦੀ ਓਹੋ, ਪੁਕਾਰ ਨਾਥ,
ਲੈ ਲੈ ਸਿੱਧ ਜੋਗੀ/ਪੌਣਾਹਾਰੀ ਦਾ ਨਾਂਅ,
ਕਿ ਡੁੱਬੀ ਹੋਈ,,,,,,,,,,,,,,,,,,,,,F

ਜੋਗੀ ਸਭ ਤੇ, ਕਰਮ ਕਮਾਉਂਦਾ ਏ l
ਭੁੱਲਿਆਂ ਨੂੰ, ਰਸਤੇ ਪਾਉਂਦਾ ਏ l
*ਓਹ ਵਿੱਛੜਿਆਂ ਤਾਈਂ, ਮਿਲਾਉਂਦਾ ਏ l
ਜੋ ਕਰਦਾ, ਜਾ ਕੇ ਅਰਜ਼ ਅਰਜ਼,
ਲੈ ਲੈ ਸਿੱਧ ਜੋਗੀ/ਪੌਣਾਹਾਰੀ ਦਾ ਨਾਂਅ,
ਕਿ ਡੁੱਬੀ ਹੋਈ,,,,,,,,,,,,,,,,,,,,,F

ਸਿੰਗੀ ਨਾਮ ਓਹਦੇ ਦੀ, ਪਾ ਲੈ ਤੂੰ l
ਜੋਗੀ ਨਾਲ ਅੱਖੀਆਂ, ਲਾ ਲੈ ਤੂੰ l
*ਓਹਦੇ ਨਾਂਅ ਦਾ ਰੋਟ, ਬਣਾ ਲੈ ਤੂੰ l
ਦੱਸੀਂ ਉਸਨੂੰ, ਦਿਲ ਦਾ ਦਰਦ ਦਰਦ,
ਲੈ ਲੈ ਸਿੱਧ ਜੋਗੀ/ਪੌਣਾਹਾਰੀ ਦਾ ਨਾਂਅ,
ਕਿ ਡੁੱਬੀ ਹੋਈ,,,,,,,,,,,,,,,,,,,,,F

ਮੇਰੀ ਝੋਲੀ, ਨਾਥ ਨੇ ਭਰ ਦਿੱਤੀ l
ਕਿਰਪਾ ਮੇਰੇ ਤੇ, ਕਰ ਦਿੱਤੀ l
*ਮੇਰੀ ਸੋਚ ਤੋਂ ਵੱਧ ਕੇ, ਦੇ ਦਿੱਤਾ l
ਜਾ ਕੇ ਦੇਖ ਲੈ, ਤੂੰ ਵੀ ਪਿਆਰ ਪਿਆਰ,
ਲੈ ਲੈ ਸਿੱਧ ਜੋਗੀ/ਪੌਣਾਹਾਰੀ ਦਾ ਨਾਂਅ,
ਕਿ ਡੁੱਬੀ ਹੋਈ,,,,,,,,,,,,,,,,,,,,,F

ਸੋਹਣੀ ਪਿੰਡ ਪੱਟੀ ਦਾ, ਕਹਿੰਦਾ ਏ l
ਜੋ ਵੀ ਜੋਗੀ ਨੂੰ, ਮੰਨ ਲੈਂਦਾ ਏ l
*ਓਹਨੂੰ ਘਾਟਾ, ਕਦੇ ਨਾ ਪੈਂਦਾ ਏ l
ਜੋਗੀ ਨੂੰ ਪੂਜੇ, ਅਰਸ਼ ਫਰਸ਼,
ਲੈ ਲੈ ਸਿੱਧ ਜੋਗੀ/ਪੌਣਾਹਾਰੀ ਦਾ ਨਾਂਅ,
ਕਿ ਡੁੱਬੀ ਹੋਈ,,,,,,,,,,,,,,,,,,,,,F

Leave a Reply