ਤਾਰੇ ਜੀ ਤਾਰੇ, ਅਰਸ਼ਾਂ ਤੇ ਚਮਕਣ ਤਾਰੇ ll
ਜਿਹਨੂੰ ਰੰਗ, ਜੋਗੀ ਦਾ ਚੜ੍ਹਿਆ,,,
ਓਹ ਕਿਸੇ, ਮੈਦਾਨ ਨਾ ਹਾਰੇ
ਤਾਰੇ ਜੀ ਤਾਰੇ, ਅਰਸ਼ਾਂ ਤੇ ਚਮਕਣ ਤਾਰੇ ll
ਕਿਤੇ ਮੁਸ਼ਕਿਲ ਨਹੀਂ ਆਉਂਦੀ,,,
ਮੇਰੇ ਬਾਬਾ ਜੀ ਨੂੰ ਪੁਕਾਰੇ ,,,,,,,,,,,,
ਰੋਟ, ਬਾਬੇ ਦੇ ਚੜ੍ਹਾਵਾਂਗੇ ਜੀ ਰੋਟ, ਬਾਬੇ ਦੇ ਚੜ੍ਹਾਵਾਂਗੇ
ਬਾਬੇ ਦੇ ਅਸੀਂ, ਰੋਟ ਚੜ੍ਹਾਵਾਂਗੇ ਜੀ ਅਸੀਂ, ਰੋਟ ਚੜ੍ਹਾਵਾਂਗੇ
ਗੁਫਾ ਵਿਚ, ਰੱਬ ਵੱਸਦਾ, ਜਾ ਕੇ ਦਰਸ਼ਨ, ਪਾਵਾਂਗੇ ਜੀ ਜਾ ਕੇ,
ਦਰਸ਼ਨ ਪਾਵਾਂਗੇ ,,,,,,,,,,,
ਕਸਮ ਸ਼ਿਵਾਂ ਦੀ, ਤਰ ਜਾਂਦਾ,,,
ਜਿਹੜਾ ਆ ਗਿਆ ਓਹਦੇ ਦਵਾਰੇ ,,,,,,,,,,,
ਏਹੋ ਕਹਿੰਦਿਆਂ, ਸਈਆਂ ਨੇ ਜੀ ਏਹੋ, ਕਹਿੰਦਿਆਂ ਸਈਆਂ ਨੇ
ਸਈਓ ਨੀ ਏਹੋ, ਕਹਿੰਦਿਆਂ ਸਈਆਂ ਨੇ ਜੀ ਏਹੋ, ਕਹਿੰਦਿਆਂ ਸਈਆਂ ਨੇ
ਬਾਬਾ ਤੇਰੇ, ਕਰਮ ਦੀਆਂ, ਧੁੰਮਾਂ ਘਰ ਘਰ, ਪਈਆਂ ਨੇ ਜੀ ਧੁੰਮਾਂ,
ਘਰ ਘਰ ਪਈਆਂ ਨੇ ,,,,,,,,,,,,,
ਜਿਸ ਦੇ ਸਿਰ ਤੇ ਹੱਥ ਜੋਗੀ ਦਾ,,,
ਰ੍ਹਵੇ ਓਹਦੇ ਵਾਰੇ ਨਿਆਰੇ ,,,,,,,,,,,,,,
ਅਸੀਂ ਹਰ ਸਾਲ, ਆਵਾਂਗੇ ਜੀ ਅਸੀਂ, ਹਰ ਸਾਲ ਆਵਾਂਗੇ
ਬਾਬਾ ਜੀ ਅਸੀਂ, ਹਰ ਸਾਲ ਆਵਾਂਗੇ ਜੀ ਅਸੀਂ, ਹਰ ਸਾਲ ਆਵਾਂਗੇ
ਇੱਕ ਪੁੱਤ, ਦੇ ਦੇ ਜੋਗੀਆ, ਤੈਨੂੰ ਕਦੇ ਨਾ, ਭੁਲਾਵਾਂਗੇ ਜੀ ਤੈਨੂੰ,
ਕਦੇ ਨਾ ਭੁਲਾਵਾਂਗੇ ,,,,,,,,,,,,,,,,,
ਸ਼ਾਹਤਲਾਈਆਂ ਮੰਦਿਰਾਂ ਤੇ,,,
ਦੁੱਖ ਕੱਟੇ ਜਾਂਦੇ ਸਾਰੇ ,,,,,,,,,,,,,,
ਬਾਰਾਂ ਸਾਲ ਦਾ, ਬਾਲਕ ਏ ਜੀ ਬਾਰਾਂ, ਸਾਲ ਦਾ ਬਾਲਕ ਏ
ਸਈਓ ਨੀ ਬਾਰਾਂ, ਸਾਲ ਦਾ ਬਾਲਕ ਏ ਜੀ ਬਾਰਾਂ, ਸਾਲ ਦਾ ਬਾਲਕ ਏ
ਨੰਗੇ ਪਿੰਡ, ਰਹਿਣ ਵਾਲਾ, ਸਾਰੇ ਜੱਗ ਦਾ, ਮਾਲਕ ਏ ਜੀ ਸਾਰੇ,
ਜੱਗ ਦਾ ਮਾਲਕ ਏ ,,,,,,,,,,,,,,
ਜਿਹੜੇ ਬਾਬੇ ਦੇ ਦਰ ਆਏ,,,
ਓਹ ਝੋਲੀਆਂ ਭਰ ਗਏ ਸਾਰੇ ,,,,,,,,,,,,,,,
ਚੰਨ ਬਦਲਾਂ ਚ, ਛੁੱਪ ਜਾਵੇ ਜੀ ਚੰਨ, ਬਦਲਾਂ ਚ ਛੁੱਪ ਜਾਵੇ
ਸਈਓ ਨੀ ਚੰਨ, ਬਦਲਾਂ ਚ ਛੁੱਪ ਜਾਵੇ ਜੀ ਚੰਨ, ਬਦਲਾਂ ਚ ਛੁੱਪ ਜਾਵੇ
ਬਾਬੇ ਨੂੰ ਮੈਂ, ਭੁੱਲ ਜਾਵਾਂ, ਮੇਰੀ ਜਿੰਦਗੀ ਹੀ, ਮੁੱਕ ਜਾਵੇ ਜੀ ਮੇਰੀ,
ਜਿੰਦਗੀ ਹੀ ਮੁੱਕ ਜਾਵੇ ,,,,,,,,,,,,
ਦਿਓਟ ਸਿੱਧ ਦਾ ਮੰਦਿਰ ਤੱਕੇ,,,
ਕਰੇ ਓਹਦੇ ਆਣ ਨਿਤਾਰੇ ,,,,,,,,,,,,,,,,
ਤਾਰਾ ਚਮਕਿਆ, ਕਿਸਮਤ ਦਾ ਜੀ ਤਾਰਾ, ਚਮਕਿਆ ਕਿਸਮਤ ਦਾ
ਸਈਓ ਨੀ ਤਾਰਾ, ਚਮਕਿਆ ਕਿਸਮਤ ਦਾ ਜੀ ਤਾਰਾ, ਚਮਕਿਆ ਕਿਸਮਤ ਦਾ
ਸਾਨੂੰ ਵੀ ਏ, ਮਾਨ ਬੜਾ, ਜੋਗੀ ਤੇਰੀ, ਨਿਸਬਤ ਦਾ ਜੀ ਜੋਗੀ,
ਤੇਰੀ ਨਿਸਬਤ ਦਾ ,,,,,,,,,,,,
ਸਾਰੀ ਦੁਨੀਆਂ ਛੱਡ ਕੇ ਆ ਜਾਓ,,,
ਬਾਬਾ ਜੀ ਦੇ ਦਵਾਰੇ ,,,,,,,,,,,,,,
ਐਸਾ ਕਰਮ, ਕਮਾਇਆ ਏ ਜੀ ਐਸਾ, ਕਰਮ ਕਮਾਇਆ ਏ
ਸਈਓ ਨੀ ਐਸਾ, ਕਰਮ ਕਮਾਇਆ ਏ ਜੀ ਐਸਾ, ਕਰਮ ਕਮਾਇਆ ਏ
ਰੋਟ ਮੈਂ, ਬਣਾਵਾਂ ਸਈਓ, ਬਾਬਾ ਘਰ ਮੇਰੇ, ਆਇਆ ਏ ਜੀ ਬਾਬਾ,
ਘਰ ਮੇਰੇ ਆਇਆ ਏ ,,,,,,,,,,,,,
ਸਿੱਧ ਜੋਗੀ ਦੀ ਚੌਖਟ ਤੇ,,,
ਭਗਤਾਂ ਦੇ ਹੋਣ ਨਜ਼ਾਰੇ ,,,,,,,,,,,,,,
ਜਦੋਂ ਮੁੱਕ ਜਾਣ, ਸਾਹ ਸਈਓ ਨੀ ਜਦੋਂ, ਮੁੱਕ ਜਾਣ ਸਾਹ ਸਈਓ
ਸਈਓ ਨੀ ਜਦੋਂ, ਮੁੱਕ ਜਾਣ ਸਾਹ ਸਈਓ ਨੀ ਜਦੋਂ, ਮੁੱਕ ਜਾਣ ਸਾਹ ਸਈਓ
ਕੱਫਣ ਤੇ, ਲਿਖ ਦੇਣਾ ਮੇਰੇ, ਬਾਬਾ ਜੀ ਦਾ, ਨਾਂਅ ਸਈਓ ਨੀ ਮੇਰੇ,
ਬਾਬਾ ਜੀ ਦਾ ਨਾਂਅ ਸਈਓ ,,,,,,,,,,,
ਸੋਹਣੀ ਪੱਟੀ ਵਾਲੇ ਦੇ,,,
ਬਾਬੇ ਨੇ ਕਾਜ਼ ਸੰਵਾਰੇ
ਤਾਰੇ ਜੀ ਤਾਰੇ, ਅਰਸ਼ਾਂ ਤੇ ਚਮਕਣ ਤਾਰੇ लल