ਐਡੀਆਂ ਗੂੜ੍ਹੀਆਂ ਛਾਂਵਾਂ, ਜੱਗ ਤੇ ਲੱਭਦੀਆਂ ਨਹੀਂ ll
ਤੁਰ ਜਾਵਣ ਇੱਕ ਵਾਰ, ਤੇ ਮਾਵਾਂ ਲੱਭਦੀਆਂ ਨਹੀਂ ll
ਮੇਰੀ ਮਾਂ ਮੇਰੀ ਮਾਂ, ਮੇਰੀ ਮਾਂ ਮੇਰੀ ਮਾਂ,,,,,,
ਮੰਦਾ ਮੂੰਹ ਚੋਂ ਬੋਲ, ਜੇ ਨਿਕਲੇ ਰੋਕਦੀਆਂ,
ਚੰਗੀ ਮਾੜੀ ਥਾਂ ਤੋਂ, ਮਾਵਾਂ ਰੋਕਦੀਆਂ ll
ਹੋ,,, ਮੁਫ਼ਤ ਚ ਐਨੀਆਂ ਨੇਕ ਸਲਾਹਵਾਂ, ਲੱਭਦੀਆਂ ਨਹੀਂ,
ਤੁਰ ਜਾਵਣ ਇੱਕ ਵਾਰ, ਤੇ ਮਾਵਾਂ ਲੱਭਦੀਆਂ ਨਹੀਂ ll
ਪੁੱਤਰ ਭਾਵੇਂ, ਲੱਖ ਜਹਾਨ ਤੋਂ ਮੰਦੇ ਨੇ,
ਮਾਵਾਂ ਆਖਣ, ਸਾਰੇ ਜੱਗ ਤੋਂ ਚੰਗੇ ਨੇ ll
ਹੋਰ ਕਿਸੇ ਤੋਂ ਇੰਝ ਵਫ਼ਾਵਾਂ, ਲੱਭਦੀਆਂ ਨਹੀਂ,
ਤੁਰ ਜਾਵਣ ਇੱਕ ਵਾਰ, ਤੇ ਮਾਵਾਂ ਲੱਭਦੀਆਂ ਨਹੀਂ ll
ਮਾਂ ਦਾ ਲਾਡਲੇ, ਅੰਤ ਵਿਛੋੜਾ ਸਹਿਣਾ ਏ
ਆਪੇ ਡਿੱਗਣਾ, ਆਪੇ ਹੀ ਉੱਠਣਾ ਪੈਣਾ ਏ ll
ਮਾਂ ਰੱਬ ਦਾ ਰੂਪ ਨੇ, ਫੇਰ ਦੁਬਾਰਾ ਲੱਭਦੀਆਂ ਨਹੀਂ,
ਤੁਰ ਜਾਵਣ ਇੱਕ ਵਾਰ, ਤੇ ਮਾਵਾਂ ਲੱਭਦੀਆਂ ਨਹੀਂ ll
ਮੇਰੀ ਮਾਂ ਮੇਰੀ ਮਾਂ, ਮੇਰੀ ਮਾਂ ਮੇਰੀ ਮਾਂ,,,,,,,,,
- sai main tere dar aaya jo haar kar tunhe pakdi kalhai to maja aa geya
- kirpa teri agar jo na hoti sanware raat din akhiyan yuhi roti sanware
- teri morchadi ki hai mahima badi tune jhada lagaya maja aa geya
- vrindavan chithiya pawage dil lae geya murli vala