तू सांभ लिया जोगिया

ਅੱਗ ਲੱਗੀ ਜਦੋਂ ਮੇਰੀ, ਕੱਖਾਂ ਦੀ ਕੁੱਲੀ ਅੰਦਰ,
ਉਹ ਰੱਜ ਰੱਜ ਕੇ, ਧੂਣਾ ਸੇਕਦੇ ਰਹੇ l
ਜਿਵੇਂ ਖੇਲ ਸੀ ਕਿਸੇ, ਮਦਾਰੀ ਦਾ,
ਇੰਝ ਖੜੇ ਤਮਾਸ਼ਾ, ਵੇਖਦੇ ਰਹੇ l
ਮੇਰੀ ਹਰ ਹਸਰਤ, ਸੜ੍ਹਕੇ ਰਾਖ਼ ਹੋਈ,
ਹੋਈ ਰਾਖ਼ ਵੀ ਪੈਰਾਂ ਨਾਲ, ਕੁਰੇਦਦੇ ਰਹੇ l
ਸਰੀਰ ਜ਼ਖਮੀ ਸੀ, ਰੂਹ ਤੜਫਦੀ ਸੀ,
ਮੈਨੂੰ ਫੇਰ ਵੀ ਬਜ਼ਾਰ ‘ਚ, ਬੇਚਦੇ ਰਹੇ l
ਗੁਰਜੀਤ ਗੌਤਮ, ਜਿਹਨਾਂ ਤੈਨੂੰ ਮਾਰਿਆ ਏ,
ਇੱਕ ਵਕਤ ਸੀ ਓਹ ਤੈਨੂੰ, ਮੱਥਾ ਟੇਕਦੇ ਰਹੇ ll

ਮੁੱਲ ਪਾਇਆ ਸਾਡਾ ਜੋਗੀ ਨੇ,
ਗਲ਼ ਲਾਇਆ ਸਾਨੂੰ ਜੋਗੀ ਨੇ xll
ਤੂੰ ਸਾਂਭ ਲਿਆ ਜੋਗੀਆ, ਨਹੀਂ ਤੇ ਰੁੱਲ ਗਏ ਸੀ ll
ਏਹ ਦੁਨੀਆਂ ਦੇ ll ਲੋਕੀਂ ਜਾਨ ਨੂੰ, ਤੁੱਲ ਗਏ ਸੀ,
ਤੂੰ ਸਾਂਭ ਲਿਆ ਜੋਗੀਆ,,,,,,,,,,,,,,,,,,

ਵਾਅਦੇ ਤੋੜੇ, ਕਈਆਂ ਨੇ,
”ਕਈਆਂ ਦਿਲ ਮੇਰਾ, ਤੋੜਿਆਂ ਸੀ” l
ਓਹ ਦਰ ਤੇ ਖੜੇ, ਇਸ ਮੰਗਤੇ ਨੂੰ,
”ਓਹਨਾ ਦੱਬਕੇ ਮਾਰ ਕੇ, ਮੋੜਿਆ ਸੀ” l
ਓਹ ਹੌਂਸਲੇ ll ਸਾਰੇ,
ਹੰਝੂ ਬਣਕੇ ਡੁੱਲ੍ਹ ਗਏ ਸੀ,
ਤੂੰ ਸਾਂਭ ਲਿਆ ਜੋਗੀਆ,,,,,,,,,,,,,,,,,,

ਤੇਰੀ ਦੁਨੀਆਂ ਵਿੱਚ, ਗਰੀਬਾਂ ਤੇ,
”ਜਣੇ ਖਣੇ ਆ, ਰੋਹਬ ਜਮਾਉਂਦੇ ਨੇ” l
ਜਿਓਂਦੇ ਦੀ ਪੱਤ, ਕੋਈ ਪੁੱਛਦਾ ਨਾ,
”ਲਾਸ਼ਾਂ ਨੂੰ ਖੂਬ, ਸਜਾਉਂਦੇ ਨੇ” l
ਧਰਮ ਕਰਮ ਦੀਆਂ ll ਗੱਲਾਂ,
ਸਭ ਸੁਣ ਭੁੱਲ ਗਏ ਸੀ,
ਤੂੰ ਸਾਂਭ ਲਿਆ ਜੋਗੀਆ,,,,,,,,,,,,,,,,,,

ਇੱਕ ਡੰਗ ਰੋਟੀ, ਇੱਕ ਡੰਗ ਪਾਣੀ,
”ਇੱਕ ਡੰਗ ਭੁਖਿਆਂ, ਸੌਂ ਲੈਣਾ” l
ਜਦੋਂ ਹਲਾਤਾਂ, ਤੰਗ ਕਰ ਦੇਣਾ,
”ਇਕੱਲਿਆਂ ਬਹਿ ਕੇ ਰੋ ਲੈਣਾ” l
ਮੁਸੀਬਤਾਂ ll ਵਾਲੇ,
ਝੱਖੜ ਸਾਰੇ, ਝੁੱਲ ਗਏ ਸੀ,
ਤੂੰ ਸਾਂਭ ਲਿਆ ਜੋਗੀਆ,,,,,,,,,,,,,,,,,,

ਐਸੀ ਨਜ਼ਰ, ਮਾਰੀ ਗੌਤਮ ਤੇ,
”ਗਲ਼ ਵਿੱਚ ਸੰਗਲੀ, ਪਾ ਛੱਡੀ” l
ਡਰਦੀ ਡਰਦੀ, ਲੁੱਕ ਜਾਂਦੀ ਸੀ,
”ਅੱਜ ਨੱਚਣ ਨੂੰ, ਲਾ ਛੱਡੀ” l
ਤੇਰੇ ਪਿਆਰ ਵਿੱਚ ll ਨੱਚੀ,
ਮੁਕੱਦਰ ਖੁੱਲ ਗਏ ਸੀ,
ਤੂੰ ਸਾਂਭ ਲਿਆ ਜੋਗੀਆ,,,,,,,,,,,,,,,,,,

Leave a Reply