तेरा प्यार जोगीआ

ਖਿੱਚ ਕੇ ਲਿਆਇਆ, ਤੇਰਾ ਪਿਆਰ ਜੋਗੀਆ,
ਸਾਨੂੰ ਦਰਸ਼ ਦਿਖਾ ll
ਹੋ ਦਰਸ਼ ਦਿਖਾ ਜੋਗੀ, ਚਰਣੀ ਲਗਾ ll
ਹੋ ਕਰਦਾ ਏ ਸਭ ਨੂੰ, ਨਿਹਾਲ ਜੋਗੀਆ ll,
ਸਾਨੂੰ ਦਰਸ਼ ਦਿਖਾ
ਖਿੱਚ ਕੇ ਲਿਆਇਆ,,,,,,,,,,,,,,,,,,,

ਮੋਰ ਦੀ ਸਵਾਰੀ ਕਰ, ਨਾਥ ਮੇਰੇ ਆਉਣਗੇ
ਆਪਣਿਆਂ ਭਗਤਾਂ ਨੂੰ, ਦਰਸ਼ ਦਿਖਾਉਣਗੇ ll
ਹੋ ਸੰਗਤਾਂ ਨੇ ਬੈਠੀ, ਅੱਜ ਪਲਕਾਂ ਵਿਛਾ ll,
ਸਾਨੂੰ ਦਰਸ਼ ਦਿਖਾ
ਖਿੱਚ ਕੇ ਲਿਆਇਆ,,,,,,,,,,,,,,,,,,,

ਹੱਥ ਵਿਚ ਚਿਮਟਾ ਤੇ, ਸੋਹਣੀਆਂ ਜਟਾਵਾਂ ਨੇ
ਧੂਣੇ ਵਾਲੇ ਜੋਗੀ ਤੈਥੋਂ, ਵਾਰੇ ਵਾਰੇ ਜਾਵਾਂ ਮੈਂ ll
ਰੱਖਦਾ ਏ ਸਭਨਾਂ ਦੀ, ਲਾਜ ਜੋਗੀਆ ll,
ਸਾਨੂੰ ਦਰਸ਼ ਦਿਖਾ
ਖਿੱਚ ਕੇ ਲਿਆਇਆ,,,,,,,,,,,,,,,,,,,

ਨੱਚ ਨੱਚ ਸੰਗਤਾਂ ਵੀ, ਭੰਗੜੇ ਨੇ ਪਾਉਂਦੀਆਂ
ਧੂਣੇ ਵਾਲੇ ਜੋਗੀ ਗੁਣ, ਵੰਦਨਾ ਵੀ ਗਾਉਂਦੀ ਆਂ ll
ਹੋ ਜਾ ਹੁਣ ਹੋ ਜਾ ਵੇ, ਦਿਆਲ ਜੋਗੀਆ ll,
ਸਾਨੂੰ ਦਰਸ਼ ਦਿਖਾ
ਖਿੱਚ ਕੇ ਲਿਆਇਆ,,,,,,,,,,,,,,,,,,,

Leave a Reply