तेरा मिटटी उत्ते होना ए विछोना

ਤੇਰਾ ਮਿੱਟੀ ਉੱਤੇ, ਹੋਣਾ ਏ ਵਿਛੌਣਾ,
ਮਹਿਲਾਂ ਵਿੱਚ, ਸੌਣ ਵਾਲਿਆਂ ll
ਟੁੱਟ ਜਿੰਦਗੀ ਦਾ, ਜਾਣਾ ਏ ਖਿਡੌਣਾ ll,
ਖੇਡਾਂ ਕਈ ਖਿਡਾਉਣ ਵਾਲਿਆ,
ਤੇਰਾ ਮਿੱਟੀ ਉੱਤੇ ਹੋਣਾ,,,,,,,,,,,,,,,,

ਧੱਕੇ ਨਾਲ ਆਪਣੀਆਂ, ਤੂੰ ਮਨਾਈ ਜਾਂਦਾ ਏ l
ਉਂਗਲਾਂ ਤੇ ਸਾਰੀ, ਦੁਨੀਆਂ ਨਚਾਈ ਜਾਂਦਾ ਏ ll
ਏਹਨਾਂ ਉਂਗਲਾਂ ਨੇ, ਲਾਂਬੂ ਤੈਨੂੰ ਲਾਉਣਾ ll,
ਥਾਂ ਥਾਂ ਅੱਗਾਂ, ਲਾਉਣ ਵਾਲਿਆਂ,
ਤੇਰਾ ਮਿੱਟੀ ਉੱਤੇ ਹੋਣਾ,,,,,,,,,,,,,,,,

ਝੱਖੜ ਤੂਫ਼ਾਨਾਂ ਵਿੱਚ, ਦੀਵੇ ਨਹੀਓਂ ਜੱਗਦੇ l
ਓ ਬੇੜੀਆਂ ਦੇ ਤਾਰੂ, ਕਦੇ ਪਾਰ ਨਹੀਓਂ ਲੱਗਦੇ ll
ਹੋ ਜਾ ਇੱਕ ਦਾ ਜੇ, ਬੇੜਾ ਬੰਨ੍ਹੇ ਲਾਉਣਾ ll,
ਕੁਰਾਹੇ ਬੇੜੀ, ਪਾਉਣ ਵਾਲਿਆਂ,
ਤੇਰਾ ਮਿੱਟੀ ਉੱਤੇ ਹੋਣਾ,,,,,,,,,,,,,,,,,

ਇੱਕ ਇੱਕ ਕਰਕੇ, ਜਹਾਨ ਖਾਲੀ ਹੋਣਾ ਏ l
ਮਿਲਿਆ ਕਿਰਾਏ ਦਾ, ਮਕਾਨ ਖਾਲੀ ਹੋਣਾ ਏ ll
ਆ ਕੇ ਮਾਲਕਾਂ ਨੇ, ਕੁੰਡਾ ਖੜਕਾਉਣਾ ll,
ਮਾਲਕ ਕਹਾਉਣ ਵਾਲਿਆਂ,
ਤੇਰਾ ਮਿੱਟੀ ਉੱਤੇ ਹੋਣਾ,,,,,,,,,,,,,,,,,

ਤੂੰ ਨੀ ਠੇਕੇਦਾਰ ਯਾਰਾ, ਕਿਸੇ ਦੇ ਨਸੀਬਾਂ ਦਾ l
ਜੀਹਨੇ ਤੈਨੂੰ ਦਿੱਤਾ, ਓਹੀਓ ਮਾਲਿਕ ਗਰੀਬਾਂ ਦਾ ll
ਸਿੱਖ ਪਰਦਾ, ਕਿਸੇ ਦੇ ਉੱਤੇ ਪਾਉਣਾ ll,
ਦੇ ਕੇ ਗਿਣਾਉਣ ਵਾਲਿਆ,
ਤੇਰਾ ਮਿੱਟੀ ਉੱਤੇ ਹੋਣਾ,,,,,,,,,,,,,,,,,

ਆਖ਼ਿਰੀ ਪੌੜੀ ਦਾ ਡੰਡਾ, ਹੱਥੋਂ ਛੁੱਟ ਜਾਏਗਾ l
ਕੋਮਲ ਜਲੰਧਰੀ, ਹੰਕਾਰ ਟੁੱਟ ਜਾਏਗਾ ll
ਫਿਰ ਮੁੜ ਨਹੀਂ, ਬੰਦੇ ਦੀ ਜੂਨੇ ਆਉਣਾ ll,
ਮੌਤ ਨੂੰ, ਭੁਲਾਉਣ ਵਾਲਿਆ,
ਤੇਰਾ ਮਿੱਟੀ ਉੱਤੇ ਹੋਣਾ,,,,,,,,,,,,,,,,

Leave a Reply