ਤੇਰੇ ਦਰ ਤੇ ਮੈਂ, ਆਇਆ ਕਈ ਵਾਰ ll,
ਮਾਏਂ ਨੀ ਮੈਨੂੰ, ਖੈਰ ਨਾ ਮਿਲੀ ll
*ਕੀਤੇ ਤਰਲੇ ਮੈਂ, ਲੱਖ ਤੇ ਹਜ਼ਾਰ l
ਕੀਤੇ ਤਰਲੇ ਮੈਂ, ਲੱਖ ਤੇ ਹਜ਼ਾਰ,
ਮਾਏਂ ਨੀ ਮੈਨੂੰ, ਖੈਰ ਨਾ ਮਿਲੀ,
ਤੇਰੇ ਦਰ ਤੇ ਮੈਂ, ਆਇਆ,,,,,,,,,
ਲੋਕੀਂ ਆਂਵਦੇ ਤੇ, ਭੇਟਾਂ ਵੀ ਚੜ੍ਹਾਂਵਦੇ l
ਤਰਾਂ ਤਰਾਂ ਦੇ ਮਾਂ, ਭੋਗ ਵੀ ਲਗਾਂਵਦੇ ll
“ਮੈਂ ਤੇ ਲੈ ਕੇ ਆਇਆ, ਹੰਝੂਆਂ ਦੇ ਹਾਰ” l
ਮਾਏਂ ਨੀ ਮੈਨੂੰ, ਖੈਰ ਨਾ ਮਿਲੀ,
ਤੇਰੇ ਦਰ ਤੇ ਮੈਂ, ਆਇਆ,,,,,,,,,
ਮੈਨੂੰ ਰੋਕ ਨਾ ਪੁਜਾਰੀ, ਕੁਝ ਕਹਿਣ ਦੇ l
ਝੰਡੇਵਾਲੀ ਦਾ, ਨਜ਼ਾਰਾ ਮੈਨੂੰ ਲੈਣ ਦੇ ll
“ਮੈਨੂੰ ਕੱਢੀ ਨਾ ਤੂੰ, ਮੰਦਿਰਾਂ ਚੋਂ ਬਾਹਰ” l
ਹਾਲੇ ਤਾਂ ਮੈਨੂੰ, ਖੈਰ ਨਾ ਮਿਲੀ,
ਤੇਰੇ ਦਰ ਤੇ ਮੈਂ, ਆਇਆ,,,,,,,,,
ਮੈਨੂੰ ਅਜੇ ਵੀ, ਉਡੀਕ ਤੇਰੇ ਆਉਣ ਦੀ l
ਐਧਰ ਆ ਗਈ ਹੁਣ, ਘੜ੍ਹੀ ਮੇਰੇ ਜਾਣ ਦੀ ll
“ਟੁੱਟ ਚੱਲੇ ਮੇਰੇ, ਸਾਹਵਾਂ ਵਾਲੇ ਤਾਰ” l
ਮਾਏਂ ਨੀ ਮੈਨੂੰ, ਖੈਰ ਨਾ ਮਿਲੀ,
ਤੇਰੇ ਦਰ ਤੇ ਮੈਂ, ਆਇਆ,,,,,,,,,
ਮੈਂ ਤੇ ਕਦੇ ਵੀ ਨਾ, ਤੈਨੂੰ ਮਾਂ ਵਿਸਾਰਿਆ l
ਦੁੱਖ ਸੁੱਖ ਵੇਲੇ, ਤੈਨੂੰ ਹੀ ਪੁਕਾਰਿਆ ll
“ਆ ਜਾ ਚੰਚਲ ਦੀ, ਸੁਣਕੇ ਪੁਕਾਰ” l
ਮਾਏਂ ਨੀ ਮੈਨੂੰ, ਖੈਰ ਨਾ ਮਿਲੀ,
ਤੇਰੇ ਦਰ ਤੇ ਮੈਂ, ਆਇਆ,,,,,,,,,