ਤੈਨੂੰ ਮਾਂ ਬਣਾਵਾਂਗਾ, ਤੇਰੇ ਚਰਣੀ ਪੈ ਜਾਵਾਂਗਾ ll
ਤੂੰ ਮਾਂ ਰ੍ਹਵੇਂਗੀ ਮੇਰੀ ll,, ਤੇਰਾ ਪੁੱਤਰ ਕਹਾਵਾਂਗਾ
ਤੈਨੂੰ ਮਾਂ ਬਣਾਵਾਂਗਾ,,,,,,,,,,,,,,,,,,,,,,
ਜਦੋਂ ਮੈਂ ਕੁਰਲਾਵਾਂਗਾ, ਤੈਨੂੰ ਰੋ ਰੋ ਮਣਾਵਾਂਗਾ ll
ਤੂੰ ਨਾ ਸੁਣੀ ਜੇ ਮੇਰੀ ll,, ਨੀ ਮੈਂ ਠੋਕਰਾਂ ਖਾਵਾਂਗਾ
ਤੈਨੂੰ ਮਾਂ ਬਣਾਵਾਂਗਾ,,,,,,,,,,,,,,,,,,,,,,
ਇਸ ਜਿੰਦੜੀ ਨੂੰ ਮਾਈਏ, ਤੇਰੇ ਲੇਖੇ ਲਾਵਾਂਗਾ ll
ਘਰ ਦੇਖ ਕੇ ਜਾਵਾਂਗਾ ll,, ਤੇ ਮੇਹਰ ਕਰਾਵਾਂਗਾ
ਤੈਨੂੰ ਮਾਂ ਬਣਾਵਾਂਗਾ,,,,,,,,,,,,,,,,,,,,,,
ਤੇਰੇ ਭਰੋਸੇ ਜਿੰਦਗੀ ਸਾਡੀ, ਤੂੰ ਹੀ ਰ੍ਹਵੇਂਗੀ ਮਾਂ ਸਾਡੀ ll
ਜੇ ਅਰਜ਼ ਸੁਣੀ ਨਾ ਮੇਰੀ ll,, ਮੈਂ ਸਾਹ ਛੱਡ ਜਾਵਾਂਗਾ
ਤੈਨੂੰ ਮਾਂ ਬਣਾਵਾਂਗਾ,,,,,,,,,,,,,,,,,,,,,,
ਮੇਰੇ ਮੱਥੇ ਤੇ ਲਿੱਖ ਦੇ, ਨਾਮ ਆਪਣਾ lll
ਮੇਰਾ ਲਿੱਖ ਬੱਚਿਆਂ ਵਿੱਚ ਨਾਮ ਆਪਣਾ ll
ਮੇਰਾ ਲਿੱਖ ਪੁੱਤਰਾਂ ਵਿੱਚ ਨਾਮ ਆਪਣਾ
ਮੇਰੀ ਮਾਂ ਮੇਰੀ ਮਾਂ, ਮੇਰੀ ਮਾਂ ਮੇਰੀ ਮਾਂ ll
ਤੈਨੂੰ ਮਾਂ ਬਣਾਵਾਂਗਾ,,,,,,,,,,,,,,,,,,,,,,