दर ते नच्दे भगत प्यारे

ਸਭ ਭਗਤਾਂ ਦੀਆਂ ਰੀਝਾਂ, ‘ਪੁਗਾਈਆਂ ਗਣਪਤ ਨੇ ll’
ਓ ਦਰ ਤੇ, ਨੱਚਦੇ ਭਗਤ ਪਿਆਰੇ, ਮੌਜਾਂ ਲਾਈਆਂ ਗਣਪਤ ਨੇ ll

ਸਭ ਨੂੰ ਵੰਡਦਾ ਨਾਮ ਖਜ਼ਾਨੇ, ”ਲੀਲਾ ਬੜੀ ਨਿਆਰੀ” (ਵੇਖੋ)
ਗਣਪਤ ਮੇਰਾ ਦੀਨ ਦਿਯਾਲਾ, ”ਜੱਗ ਦਾ ਪਾਲਣਹਾਰੀ” ll
ਲਹਿਰਾਂ ਬੈਹਰਾਂ, ਸਭ ਭਗਤਾਂ ਨੂੰ, ‘ਲਾਈਆਂ ਗਣਪਤ ਨੇ ll’,
ਓ ਦਰ ਤੇ, ਨੱਚਦੇ ਭਗਤ ਪਿਆਰੇ, ਮੌਜਾਂ ਲਾਈਆਂ ਗਣਪਤ ਨੇ ll

ਸਭ ਨੂੰ ਚੜ੍ਹ ਗਈ ਨਾਮ ਖੁਮਾਰੀ, ”ਗਣਪਤੀ ਬੱਪਾ ਗਾਉਂਦੇ ਨੇ”
ਓਹਦੇ ਨਾਮ ‘ਚ ਖੋਏ ਫਿਰਦੇ, ”ਨਾਮ ਜੈਕਾਰੇ ਲਾਉਂਦੇ ਨੇ” ll
ਚਾਰੇ ਪਾਸੇ, ਵੇਖੋ ਰੌਣਕਾਂ, ‘ਲਾਈਆਂ ਗਣਪਤ ਨੇ ll’,
ਓ ਦਰ ਤੇ, ਨੱਚਦੇ ਭਗਤ ਪਿਆਰੇ, ਮੌਜਾਂ ਲਾਈਆਂ ਗਣਪਤ ਨੇ ll

ਸੰਗਤ ਨਾਮ ਦੀਵਾਨੀ ਹੋਈ, ”ਫੇਰੇ ਨਾਮ ਦੀ ਮਾਲਾ” (ਵੇਖੋ)
ਗਣਪਤੀ ਬੱਪਾ ਨੇ ਕਰਮ ਕਮਾ ਕੇ, ”ਖੋਲਿਆ ਭਾਗ ਦਾ ਤਾਲਾ” ll
ਦਾਸ ਦੀ ਝੋਲੀ, ਖੈਰਾਂ ਖੂਬ, ‘ਪਾਈਆਂ ਗਣਪਤ ਨੇ ll’,
ਓ ਦਰ ਤੇ, ਨੱਚਦੇ ਭਗਤ ਪਿਆਰੇ, ਮੌਜਾਂ ਲਾਈਆਂ ਗਣਪਤ ਨੇ ll

Leave a Reply