दुःख कटे जांदे ने गुफा ते पौनाहारी दे

ਭਰ ਲਵੋ ਝੋਲੀਆਂ ਜੀ, ਭਰ ਲਵੋ ਝੋਲੀਆਂ
ਵੰਡਦਾ ਮੁਰਾਦਾਂ ਅੱਜ, ਜੋਗੀ ਪੌਣਾਹਾਰੀਆ ll
ਸਦਾ ਖੁੱਲੇ ਰਹਿੰਦੇ ਨੇ, ਦਵਾਰੇ ਦੁੱਧਾਧਾਰੀ ਦੇ
ਦੁੱਖ ਕੱਟੇ ਜਾਂਦੇ ll ਨੇ, ਗੁਫਾ ਤੇ ਪੌਣਾਹਾਰੀ ਦੇ,,,,,

ਭਰੇ ਨੇ ਭੰਡਾਰੇ ਜੋਗੀ ਦੇ, ਦਰ ਕੋਈ ਥੋੜ ਨਾ
ਬਾਬੇ ਜੇਹਾ ਦਾਨੀ ਕੋਈ, ਜੱਗ ਉੱਤੇ ਹੋਰ ਨਾ ll
ਤਾਹੀਓਂ ਤਾਂ ਲੱਗਦੇ, ਜੈਕਾਰੇ ਸਿੰਗੀਆਂ ਵਾਲੇ ਦੇ
ਦੁੱਖ ਕੱਟੇ ਜਾਂਦੇ,,,,,,,,,,,,,,,,,,

ਵੱਡੇ ਵੱਡੇ ਦਾਨੀ ਆ ਕੇ, ਦਾਨ ਬਾਬੇ ਤੋਂ ਮੰਗਦੇ
ਉੱਚੀਆਂ ਸ਼ਾਨਾਂ ਵਾਲੇ, ਸ਼ਾਨ ਜੋਗੀ ਤੋਂ ਮੰਗਦੇ ll
ਬਣ ਗਏ ਨੇ ਭਗਤ, ਪਿਆਰੇ ਚਿਮਟੇ ਵਾਲੇ ਦੇ
ਦੁੱਖ ਕੱਟੇ ਜਾਂਦੇ,,,,,,,,,,,,,,,,,,,

ਮਹਿਮਾ ਜੋਗੀ ਦੀ ਕਵੀ, ਲਿਖੇ ਗੱਲਾਂ ਸੱਚੀਆਂ
ਪ੍ਰੀਤਾਂ ਭਗਤਾਂ ਨੇ ਪਾਈਆਂ, ਜੋਗੀ ਦੇ ਨਾਲ ਪੱਕੀਆਂ ll
ਜੇਹਨਾਂ ਨੇ ਤੱਕ ਲਏ, ਸਹਾਰੇ ਧੂਣੇ ਵਾਲੇ ਦੇ
ਦੁੱਖ ਕੱਟੇ ਜਾਂਦੇ,,,,,,,,,,,,,,,,,,,

Leave a Reply