दुनियाँ मतलबखोर दिला

ਦੁਨੀਆਂ ਮਤਲਬ ਖ਼ੋਰ ਦਿਲਾ, ਪਾ ਲੈ ਜੋਗੀ ਨਾਲ ਪਿਆਰ ll
ਕਰ ਲੈ ਸਿਮਰਨ ਬਾਬੇ ਦਾ, ਹੋ ਜਾ ਭਵ-ਸਾਗਰ ਤੋਂ ਪਾਰ
ਦੁਨੀਆਂ ਮਤਲਬ ਖ਼ੋਰ ਦਿਲਾ,,,,,,,,,,,,,,,,,,,,,,,,

ਸੁੱਖ ਬਾਬੇ ਦਾ ਰੋਟ, ਤੇਰਾ ਫਾਇਦਾ ਹੋ ਜਾਊ, ਭਗਤਾ xll
*ਤੈਨੂੰ ਕਦੇ ਨਾ ਆਊ ਤੋਟ, ਤੇਰਾ ਫਾਇਦਾ ਹੋ ਜਾਊ,
ਸੁੱਖ ਬਾਬੇ ਦਾ ਰੋਟ, ਤੇਰਾ ਫਾਇਦਾ ਹੋ ਜਾਊ l

ਜਨਮਾਂ ਦੇ ਚੱਕਰਾਂ, ਦੇ ਵਿੱਚ, ਫੱਸਿਆਂ ਏਹ, ਦੁਨੀਆਂਦਾਰਾਂ* ll
ਹੀਰਾ ਏਹ ਮਾਨਸ ਜਾਮਾ, ਲੇਖੇ ‘ਚ ਲਾ ਦੇ ਸਾਰਾ* l
ਜਦ ਫਿਰ’ ਆਉਣਾ ਵਕਤ ਅਖ਼ੀਰੀ, ਲੈਣੀ ਨਹੀਂ ਕਿਸੇ ਨੇ ਸਾਰ,
ਦੁਨੀਆਂ ਮਤਲਬ ਖ਼ੋਰ ਦਿਲਾ,,,,,,,,,,,,,,,,,,,,,,,,

ਫਰਜ਼ ਨਿਭਾ ਲਏ ਸਾਰੇ, ਆਏ ਜੋ ਤੇਰੇ ਹਿੱਸੇ* ll
ਜੋ ਫਰਜ਼ ਸੀ ਜ਼ਰੂਰੀ, ਉਸ ਤੋਂ ਤੂੰ ਰਹਿ ਗਿਆ ਪਿੱਛੇ* l
ਸਮਝ’ ਨਿਕਲਿਆ ਜੱਗ ਸਾਰਾ, ਪੈ ਗਈ ਝੋਲੀ ਦੇ ਵਿੱਚ ਹਾਰ,
ਦੁਨੀਆਂ ਮਤਲਬ ਖ਼ੋਰ ਦਿਲਾ,,,,,,,,,,,,,,,,,,,,,,,,

ਮੁੜ ਕੇ ਓਹ ਹੱਥ ਨੀ ਆਉਣਾ, ਖੁੰਝ ਗਿਆ ਜੋ ਹੱਥੋਂ ਵੇਲਾ* ll
ਇੱਕ ਦਿਨ ਤੇ ਜਾਣਾ ਪੈਣਾ, ਦੁਨੀਆਂ ਦਾ ਛੱਡ ਕੇ ਮੇਲਾ* l
ਅਜੇ ਵੀ’ ਕਰ ਰਾਹੋਂ ਦਿਆਂ ਸੁੱਖਿਆ, ਇਸ ਗੱਲ ਤੇ ਸੋਚ ਵਿਚਾਰ,
ਦੁਨੀਆਂ ਮਤਲਬ ਖ਼ੋਰ ਦਿਲਾ,,,,,,,,,,,,,,,,,,,,,,,,

Leave a Reply