ਦੇ ਸਭ ਨੂੰ, ਦੇ ਪੁੱਤਰਾਂ ਦੀਆਂ ਦਾਤਾਂ,
ਜੋਗੀਆ ਦੇ ਸਭ ਨੂੰ ll
ਪੁੱਤਰ ਹੁੰਦੇ, ਮਿੱਠੜੇ ਮੇਵੇ
ਭਾਗਾਂ ਵਾਲਿਆਂ, ਨੂੰ ਤੂੰ ਦੇਵੇ ll
ਕਰਦੇ ਪੂਰੀਆਂ ਆਸਾਂ,
ਜੋਗੀਆ ਦੇ ਸਭ ਨੂੰ
ਦੇ ਸਭ ਨੂੰ ਦੇ ਪੁੱਤਰਾਂ,,,,,,,,,
ਗੁਫਾ ਤੇਰੀ ਤੇ, ਰੋਟ ਚੜ੍ਹਾਈਏ
ਲਾਲ ਰੰਗ ਦੇ, ਝੰਡੇ ਲਿਆਈਏ ll
ਔਖੀਆਂ ਮਿਲਣ ਸੌਗਾਤਾਂ,
ਜੋਗੀਆ ਦੇ ਸਭ ਨੂੰ
ਦੇ ਸਭ ਨੂੰ ਦੇ ਪੁੱਤਰਾਂ,,,,,,,,,
ਜਿਸ ਨੇ ਵੀ ਲੜ੍ਹ, ਫੜ੍ਹਿਆ ਤੇਰਾ
ਪਾਰ ਹੋ ਗਿਆ, ਉਸਦਾ ਬੇੜਾ ll
ਲੰਮੀਆਂ ਬਹੁਤ ਨੇ ਵਾਟਾਂ,
ਜੋਗੀਆ ਦੇ ਸਭ ਨੂੰ
ਦੇ ਸਭ ਨੂੰ ਦੇ ਪੁੱਤਰਾਂ,,,,,,,,,,,
ਦੁੱਧ ਪੁੱਤ ਦਾ ਹੈ, ਦਾਨੀ ਬਾਬਾ
ਤੂੰ ਹੀ ਸੱਚਾ, ਰੱਬ ਹੈ ਸਾਡਾ ll
ਸੋਹਨੀ ਦੇਵੇ ਅਵਾਜ਼ਾਂ,
ਜੋਗੀਆ ਦੇ ਸਭ ਨੂੰ
ਦੇ ਸਭ ਨੂੰ ਦੇ ਪੁੱਤਰਾਂ,,,,,,,,