ਧੰਨ ਭਾਗ ਉਨ੍ਹਾਂ ਦੇ ਜੀ ਜਿੰਨਾ ਦੇ ਘਰ ਸੰਤ ਪਰਾਉਣੇ ਆਏ
ਕੋਣ ਕਿਸੇ ਵੱਲ ਆਵੇ ਜਾਵੇ ਸਤਿਗੁਰ ਮੇਰਾ ਆਪ ਬੁਲਾਵੇ
ਮੈ ਲੱਖਾ ਤਰਲੇ ਪਾਏ
ਧੰਨ ਭਾਗ ਉਨਾਂ ਦੇ ਜੀ ਜਿੰਨਾ ਦੇ ਘਰ ਸੰਤ ਪਰਾਉਣੇ ਆਏ
ਸਤਿਗੁਰ ਗੁਰੂ ਮੇਰਾ ਮੰਨਦਾ ਨਾਹੀ ਮੁਰਸ਼ਦ ਮੇਰਾ ਮੰਨਦਾ ਨਾਹੀ
ਮੈ ਦਿਲ ਦੇ ਹਾਲ ਸੁਣਾਏ
ਧੰਨ ਭਾਗ ਉਨ੍ਹਾਂ ਦੇ ਜੀ ਜਿੰਨਾ ਦੇ ਘਰ ਸੰਤ ਪਰਾਉਣੇ ਆਏ
ਸਤਿਗੁਰ ਤੋ ਜਾਵਾ ਬਲਿਹਾਰੀ ਡੁਬਦੇ ਜਿਸਨੇ ਪੱਥਰ ਤਾਰੇ
ਸੱਪਾ ਦੇ ਹਾਰ ਬਣਾਏ
ਧੰਨ ਭਾਗ ਉਨਾ ਦੇ ਜੀ ਜਿੰਨਾ ਦੇ ਘਰ ਸੰਤ ਪਰਾਉਣੇ ਆਏ
ਰੋਸ਼ਨ ਰਹਿਪੇ ਵਾਲਾ ਕਹਿੰਦਾ ਸਤਿਗੁਰ ਦੇ ਚਰਨਾਂ ਵਿੱਚ ਬਹਿੰਦਾ
ਉਹ ਗੁਣ ਸਤਿਗੁਰ ਦੇ ਗਾਏ
ਧੰਨ ਭਾਗ ਉਨ੍ਹਾਂ ਦੇ ਜੀ ਜਿੰਨਾ ਦੇ ਘਰ ਸੰਤ ਪਰਾਉਣੇ ਆਏ