धूने वाले दी जय चिमटे वाले दी जय

ਧੂਣੇ ਵਾਲੇ ਦੀ ਜੈ, ਚਿਮਟੇ ਵਾਲੇ ਦੀ ਜੈ l
ਦੁੱਧਾਧਾਰੀ ਦੀ ਜੈ, ਪੌਣਾਹਾਰੀ ਦੀ ਜੈ l
ਧਰਤੀ ਕਹਿੰਦੀ, ਅੰਬਰ ਕਹਿੰਦਾ, ਤੂੰ ਵੀ ਭਗਤਾ ਕਹਿ,
ਧੂਣੇ ਵਾਲੇ ਦੀ ਜੈ, ਚਿਮਟੇ ਵਾਲੇ ਦੀ ਜੈ l
ਸਿੰਗੀਆਂ ਵਾਲੇ ਦੀ ਜੈ, ਬੋਹੜਾਂ ਵਾਲੇ ਦੀ ਜਾ l

ਸੋਨੇ ਰੰਗੀਆਂ ਸਿਰ ਤੇ ਜਟਾਵਾਂ, “ਅੰਗ ਭਬੂਤ ਰਮਾਈ ਏ” l
ਸ਼ਿਵ ਭਗਤ ਇਸ ਨਾਥ ਦੇ ਨੈਣੀ, “ਸ਼ਿਵ ਦੀ ਜੋਤ ਸਮਾਈ ਏ” l
ਏਹਦੇ ਹੁਕਮ ਵਿੱਚ ਚੰਦ ਤੇ ਤਾਰੇ, “ਸੂਰਜ ਵੰਡਦਾ ਲੌਅ ਏਹਦੀ” l
ਨਦੀਆਂ ਝਰਨੇ ਸਾਗਰ ਇਸਦੇ, “ਫੁੱਲਾਂ ਵਿੱਚ ਖੁਸ਼ਬੋ ਏਹਦੀ” l
ਐ ਬੰਦਿਆ ਤੂੰ, ਏਹਦੀ ਰਜ਼ਾ ਵਿੱਚ ll, ਹਰਦਮ ਰਾਜ਼ੀ ਰਹਿ,
ਧੂਣੇ ਵਾਲੇ ਦੀ ਜੈ, ਚਿਮਟੇ ਵਾਲੇ ਦੀ ਜੈ l
ਪਊਆਂ ਵਾਲੇ ਦੀ ਜੈ, ਗਊਆਂ ਵਾਲੇ ਦੀ ਜੈ l

ਸ਼ਾਹ ਤਲਾਈਆਂ ਹੇਠ ਗਰੂਨੇ, “ਪਰਮ ਸਮਾਧੀ ਲਾਈ ਸੀ” l
ਬਣਖੰਡੀ ਅੰਦਰ ਚਾਰੀਆਂ ਗਊਆਂ, “ਲੀਲਾ ਅਜਬ ਰਚਾਈ ਸੀ” l
ਮਾਂ ਰਤਨੋ ਤੋਂ ਸੁਣੀਆਂ ਗੱਲਾਂ, “ਇਸਨੇ ਜਦੋਂ ਕਮਾਲ ਦੀਆਂ” l
ਲੱਸੀ ਰੋਟੀਆਂ ਕੱਢ ਦਿਖਾਈਆਂ, “ਇਸਨੇ ਬਾਰਾਂ ਸਾਲ ਦੀਆਂ” l
ਇਸ ਦੀ ਲੀਲਾ ਦੇਖ ਕੇ ਸਭ ll, ਗਏ ਚੱਕਰ ਦੇ ਵਿੱਚ ਪੈ,
ਧੂਣੇ ਵਾਲੇ ਦੀ ਜੈ, ਚਿਮਟੇ ਵਾਲੇ ਦੀ ਜੈ l
ਝੋਲੀ ਵਾਲੇ ਦੀ ਜੈ, ਮੋਰਾਂ ਵਾਲੇ ਦੀ ਜੈ l

ਗੁਰੂ ਗੋਰਖ ਦਾ ਮਾਣ ਤੋੜਿਆ, ”ਮੋਰਾਂ ਵਾਲੇ ਸਵਾਮੀ ਨੇ” l
ਭਗਤ ਜਨਾਂ ਦੇ ਬੇੜੇ ਤਾਰੇ, ”ਜੋਗੀ ਅੰਤਰਯਾਮੀ ਨੇ” l
ਮੌਤ ਦੇ ਮੂੰਹੋਂ ਕੱਢ ਲੈਂਦਾ ਏ, ”ਆਪਣੇ ਪੂਜਣ ਵਾਲਿਆਂ ਨੂੰ” l
ਗੁੱਝੀਆਂ ਸੱਟਾਂ ਮਾਰਦਾ ਆਖ਼ਿਰ, ”ਪਾਪੀ ਦਿਲਾਂ ਦੇ ਕਾਲਿਆਂ ਨੂੰ” l
ਬੰਦਿਆਂ ਸੱਚੇ ਮਨ ਨਾਲ ਇਸਤੋਂ ll, ਜੋ ਚਾਹੇਂ ਤੂੰ ਲੈ,
ਧੂਣੇ ਵਾਲੇ ਦੀ ਜੈ, ਚਿਮਟੇ ਵਾਲੇ ਦੀ ਜੈ l
ਦੁੱਧਾਧਾਰੀ ਦੀ ਜੈ, ਪੌਣਾਹਾਰੀ ਦੀ ਜੈ l

Leave a Reply