ਨਾਥ ਜੀ ਨਾ ਜਾਈਓ ll, ਮਾਈ ਰਤਨੋ ਦਾ ll,
ਦਿਲ ਪਿਆ ਧੜਕੇ l
ਨਾਥ ਜੀ ਨਾ ਜਾਈਓ ll, ਮਾਈ ਰਤਨੋ ਦਾ ll,
ਦਿਲ ਪਿਆ ਧੜਕੇ,,,,,,,,,,,,,,,
ਬੁੱਢੜਾ ਸ਼ਰੀਰ ਮੈਥੋਂ, “ਹੁੰਦਾ ਨਹੀਓਂ ਉੱਠ ਵੇ” ll
ਦਿਨਾਂ ਦੀ ਪ੍ਰੋਹਣੀ ਮੈਂ ਤਾਂ, “ਹੱਡੀਆਂ ਦੀ ਮੁੱਠ ਵੇ”
ਕਿਵੇਂ ਜਿਆਂਗੀ ਤੇਰੇ ਤੋਂ ਵਿੱਛੜ ਕੇ ll,
ਨਾਥ ਜੀ ਨਾ ਜਾਇਓ ll, ਮਾਈ ਰਤਨੋ ਦਾ ll,
ਦਿਲ ਪਿਆ ਧੜਕੇ,,,,,,,,,,,,,,,,,,,
ਅੱਖਾਂ ਦਿਆਂ ਚਾਨਣਾ, “ਬੁਢਾਪੇ ਦੇ ਸਹਾਰਿਆ” ll
ਚੰਦਰੀ ਜ਼ੁਬਾਨ ਵਿਚੋਂ, ਮੇਹਣਾ ਤੈਨੂੰ ਮਾਰਿਆ
ਭੈੜੀ ਚੰਦਰੀ ਸਵਾਹ ਜੋ ਜਾਏ ਸੜ੍ਹ ਕੇ ll,
ਨਾਥ ਜੀ ਨਾ ਜਾਈਓ ll, ਮਾਈ ਰਤਨੋ ਦਾ ll,
ਦਿਲ ਪਿਆ ਧੜਕੇ,,,,,,,,,,,,,,,,,,
ਮੈਂ ਹਾਂ ਅਨਭੋਲ ਮੇਰਾ, “ਗੁੱਸਾ ਨਾ ਮਨਾਵੀਂ ਵੇ” ll
ਤਾਹਨੇ ਮੇਰੇ ਮੇਰੇ ਨਾ, “ਸਾਰੇ ਭੁੱਲ ਜਾਵੀਂ ਵੇ”
ਮਾਫੀ ਮੰਗ ਲਊਂ ਪੈਰ ਨੂੰ ਫੜ੍ਹਕੇ ll,
ਨਾਥ ਜੀ ਨਾ ਜਾਈਓ ll, ਮਾਈ ਰਤਨੋ ਦਾ ll,
ਦਿਲ ਪਿਆ ਧੜਕੇ,,,,,,,,,,,,,,,,,,