नी गल्ल सुण माता रत्नो

ਨੀ ਗੱਲ ਸੁਣ, ਮਾਤਾ ਰਤਨੋ ll,
ਸਾਰੇ ਪਿੰਡ ਵਿੱਚ, ਰੌਲਾ ਕਾਹਦਾ ਪਾਇਆ ll
ਨੀ ਫੱਕਰਾਂ ਦੀ, ਚਿੱਟੀ ਲੋਈ ਤੇ ll,
ਝੂਠਾ ਦਾਗ, ਬਦਨਾਮੀ ਵਾਲਾ ਲਾਇਆ,
ਨੀ ਗੱਲ ਸੁਣ ਮਾਤਾ ਰਤਨੋ,,,,,,,,,,,,,,

ਧਰਮ ਦਾ ਸਾਨੂੰ, ਪੁੱਤਰ ਬਣਾ ਕੇ,
”ਘਰ ਤੂੰ ਲਿਆਈ ਸੀ, ਸ਼ਗਨ ਮਨਾ ਕੇ” ll
ਨੀ ਉਹ ਵੇਲਾ, ਯਾਦ ਕਰ ਲੈ ll,
ਜਦੋਂ ਲਾਲ ਸੀ ਤੂੰ, ਆਪਣਾ ਬਣਾਇਆ,
ਨੀ ਗੱਲ ਸੁਣ, ਮਾਤਾ ਰਤਨੋ,,,,,,,,,,,,,,

ਨੌਕਰ ਬਣ ਕੇ, ਵਿੱਚ ਤਲਾਈਆਂ,
”ਬਾਰਾਂ ਸਾਲ ਤੇਰੀਆਂ ਮੈਂ, ਗਊਆਂ ਚਰਾਈਆਂ” ll
ਨੀ ਬਿਨਾਂ ਧਨ, ਥਾਹੋ ਅੰਮੀਏ ll,
ਤੇਰਾ ਸਿਰ ਮੱਥੇ, ਹੁਕਮ ਵਜਾਇਆ,
ਨੀ ਗੱਲ ਸੁਣ, ਮਾਤਾ ਰਤਨੋ,,,,,,,,,,,,,,

ਨਾ ਮੈਂ ਜੱਟਾਂ ਦੇ, ਖੇਤ ਉਜਾੜੇ,
”ਦੇਖ ਲੈ ਜਾ ਕੇ, ਲੈਣ ਹੁਲਾਰੇ” ll
ਕਿਓਂ ਮਾਰੇ ਅੱਜ, ਸਾਨੂੰ ਠੋਕਰਾਂ ll,
ਤੈਨੂੰ ਰਤਾ ਵੀ, ਤਰਸ ਨਾ ਆਇਆ,
ਨੀ ਗੱਲ ਸੁਣ, ਮਾਤਾ ਰਤਨੋ,,,,,,,,,,,,,,

ਨਾ ਪੀਤੀ ਲੱਸੀ ਤੇਰੀ, ਨਾ ਖਾਧੀ ਰੋਟੀ,
”ਚੰਗਾ ਹੋਇਆ ਨੀਤ ਤੇਰੀ, ਹੋ ਗਈ ਖੋਟੀ” ll
ਕਿ ਤੇਰੀ ਸਾਡੀ, ਗੱਲ ਮੁੱਕ ਗਈ ll,
ਮਸਾਂ ਕਰਜ਼ਾ ਮਾਂ, ਧਰਮੋਂ ਦਾ ਲਾਹਿਆ,
ਨੀ ਗੱਲ ਸੁਣ, ਮਾਤਾ ਰਤਨੋ,,,,,,,,,,,,,,

ਹੁਣ ਨਹੀਓਂ ਰਹਿਣਾ ਤੇਰੇ, ਘਰ ‘ਚ ਫ਼ਕੀਰਾ,
”ਸ਼ਿਵ ਗੁਰੂ ਕਹਿੰਦੇ ਬੱਚਾ, ਤੋੜ ਜ਼ੰਜ਼ੀਰਾਂ” ll
ਹੋ ਦਿਓਟ ਗੁਫਾ, ਵਾਜ਼ਾਂ ਮਾਰਦੀ ll,
ਸੱਚ ਕੋਮਲ, ਜਲੰਧਰੀ ਸੁਣਾਇਆ,
ਨੀ ਗੱਲ ਸੁਣ, ਮਾਤਾ ਰਤਨੋ,,,,,,,,,,,,,,

Leave a Reply