नी मैं नचना जोगी दे नाल

ਨੀ ਮੈਂ ਨੱਚਣਾ ਜੋਗੀ ਦੇ ਨਾਲ,
ਅੱਜ ਮੈਨੂੰ ਨੱਚ ਲੈਣ ਦੇ
ਨੱਚ ਲੈਣ ਦੇ ਨੀ, ਦੁੱਖ ਦੱਸ ਲੈਣ ਦੇ
ਨੀ ਮੈਂ ਨੱਚ ਨੱਚ ਪਾਉਣੀ ਏ ਧਮਾਲ,
ਨੀ ਅੱਜ ਮੈਨੂੰ ਨੱਚ ਲੈਣ ਦੇ

ਨੱਚ ਨੱਚ ਕੇ ਮੈਂ ਸਿੱਧ ਜੋਗੀ ਨੂੰ ਮਨਾਉਣਾ
ਬਾਬਾ ਜੀ ਦਾ ਦਰਸ਼ਨ ਪਾਉਣਾ
ਪੌਣਹਾਰੀ ਜਿਹੜਾ ਬਖਸ਼ਣਹਾਰ,
ਨੀ ਅੱਜ ਮੈਨੂੰ ਨੱਚ ਲੈਣ ਦੇ

ਦੁਨੀਆਂ ਲਈ ਮੈਂ ਨੱਚਿਆ ਵਥੇਰਾ
ਜੋਗੀ ਬਿਨ ਨਾ ਕੋਈ ਬਣਿਆ ਮੇਰਾ
ਨੀ ਮੈਂ ਕੀ ਕਰਨਾ ਸੰਸਾਰ,
ਨੀ ਅੱਜ ਮੈਨੂੰ ਨੱਚ ਲੈਣ ਦੇ

ਪਾਗਲ ਹੋਈ ਆਂ ਦੀਵਾਨੀ ਹੋਈ ਆਂ
ਜੋਗੀ ਦੀ ਮੈਂ ਮਸਤਾਨੀ ਹੋਈ ਆਂ
ਆਇਆ ਸਿੰਗੀਆਂ ਵਾਲਾ ਨਾਥ,
ਨੀ ਅੱਜ ਮੈਨੂੰ ਨੱਚ ਲੈਣ ਦੇ

ਜਿਹਨਾਂ ਨੇ ਪੀਤੇ ਨਾਮ ਪਿਆਲੇ
ਨੱਚਦੇ ਹੈ ਉਹ ਭਾਗਾਂ ਵਾਲੇ
ਸੋਹਣੀ ਪੱਟੀ ਵਾਲੇ ਕੀਤੀ ਏ ਕਮਾਲ,
ਨੀ ਅੱਜ ਮੈਨੂੰ ਨੱਚ ਲੈਣ ਦੇ

Leave a Reply