पहलां गौरां माँ दे लाल नु

ਵਿਘਨਹਰਨ ਮੰਗਲਕਰਨ, ਗੌਰੀ ਪੁੱਤਰ ਗਣੇਸ਼,
ਪ੍ਰਥਮੇ ਵੰਦਨ ਆਪ ਕੋ, ”ਬ੍ਰਹਮਾ ਵਿਸ਼ਨੂੰ ਮਹੇਸ਼” l

ਪਹਿਲਾਂ, ਗੌਰਾਂ ਮਾਂ ਦੇ ਲਾਲ ਨੂੰ, ਮਨਾ ਲਓ ਭਗਤੋ l
ਮਹਿਮਾ, ਗਣਪਤ ਨਾਮ ਵਾਲੀ, ਗਾ ਲਓ ਭਗਤੋ ll
*ਆ ਜਾਓ, ਇੱਕ ਮਨ ਕਰਕੇ, ਧਿਆ ਲਓ ਭਗਤੋ l
ਪਹਿਲਾਂ ਗੌਰਾਂ ਮਾਂ ਦੇ lll,,,,,,,,,,,,,,,,,,

ਸ਼ੁਭ ਲਾਭ ਵੀ, ਵਾਸ ਕਰਨਗੇ,
”ਕਾਜ਼ ਉਹ ਸਭ ਦੇ, ਰਾਸ ਕਰਨਗੇ” ll
*ਆ ਕੇ, ਚਰਨਾਂ ਚ ਸੀਸ ਨੂੰ, ਝੁਕਾ ਲਓ ਭਗਤੋ l
ਪਹਿਲਾਂ ਗੌਰਾਂ ਮਾਂ ਦੇ lll,,,,,,,,,,,,,,,,,,

ਲੱਡੂਆਂ ਦੇ ਨਾਲ, ਥਾਲ ਸਜਾ ਕੇ,
”ਲਾਲ ਸਿੰਧੂਰ, ਗਜ਼ਮੁਖ ਤੇ ਲਾ ਕੇ” ll
*ਗੱਲ, ਫੁੱਲਾਂ ਦੀ ਮਾਲਾ, ਪਾ ਲਓ ਭਗਤੋ l
ਪਹਿਲਾਂ ਗੌਰਾਂ ਮਾਂ ਦੇ lll,,,,,,,,,,,,,,,,,,

ਪਾਨ ਸੁਪਾਰੀ, ਪੁਸ਼ਪ ਚੜ੍ਹਾ ਕੇ,
”ਰਿੱਧੀ ਸਿੱਧੀ ਨੂੰ, ਨਾਲ ਮਨਾ ਕੇ” ll
*ਕਹੇ ਸੋਨੀ ਅਜਮੇਰ, ਗੁਣ, ਗਾ ਲਓ ਭਗਤੋ
ਪਹਿਲਾਂ ਗੌਰਾਂ ਮਾਂ ਦੇ lll,,,,,,,,,,,,,,,,,,

Leave a Reply