फुल्लां अंदर हस्सदा इ

ਫੁੱਲਾਂ ਅੰਦਰ ਹੱਸਦਾ ਏ, ਹਰ ਛੈ ਅੰਦਰ ਵੱਸਦਾ ਏ,
ਡਿੱਗਿਆਂ ਤਾਈਂ ਉਠਾਂਦਾ ਏ, ਸੁੱਤੇ ਭਾਗ ਜਗਾਉਂਦਾ ਏ, ਹੋ,,
ਜੈ ਜੋਗੀ,, ਸਿੱਧ ਨਾਥਾਂ ,,, ਜੈ ਜੋਗੀ,, ਸਿੱਧ ਨਾਥਾਂ ,,,
ਮੈਂ ਬੋਲਾਂ,,,,,,,, ਜੈ ਜੈ , ਮੈਂ ਬੋਲਾਂ,,,,,,,,,ਜੈ ਜੈ ll

ਇੱਕ ਹੱਥ ਜੋਗੀ, ਚਿਮਟਾ ਫੜ੍ਹਿਆ, ਦੂਜੇ ਹੈ ਤ੍ਰਿਸ਼ੂਲ,
ਦੀਨ ਦੁੱਖੀ ਦੀ, ਰਾਖੀ ਕਰਨਾ, ਇਸਦਾ ਹੈ ਅਸੂਲ,
ਜੈ ਜੈ ਦੁੱਧਾਧਾਰੀ,,, ਜੈ ਜੈ ਪੌਣਾਹਾਰੀ,,,
ਫੁੱਲਾਂ ਅੰਦਰ ਹੱਸਦਾ ਏ,,,,,,,,,,,,,,,,,,,F

ਸਿਰ ਤੇ ਸੁਨਿਹਰੀ, ਬਾਂਵਰੀਆਂ ਨੇ,ਤੇੜ੍ਹ ਤੜਾਗੀ ਸੋਹੇ,
ਇਹਦੇ ਮੁੱਖ ਦਾ, ਨੂਰ ਨੂਰਾਨੀ, ਸਭ ਦੇ ਮਨ ਤੂੰ ਮੋਹੇ,
ਜੈ ਜੈ ਦੁੱਧਾਧਾਰੀ,,, ਜੈ ਜੈ ਪੌਣਾਹਾਰੀ,,,
ਫੁੱਲਾਂ ਅੰਦਰ ਹੱਸਦਾ ਏ,,,,,,,,,,,,,,,,,,,F

ਇਹਨੂੰ ਹੀ, ਨਿਰਦੋਸ਼ ਧਿਆਵੇ, ਏਹੀਓ ਨਾਥ ਨਿਰਾਲਾ,
ਸੁੰਦਰ ਗੁਫਾ ਦੇ, ਵਿੱਚ ਹੈ ਰਹਿੰਦਾ, ਭਗਤਾਂ ਦਾ ਰੱਖਵਾਲਾ,
ਜੈ ਜੈ ਦੁੱਧਾਧਾਰੀ,,, ਜੈ ਜੈ ਪੌਣਾਹਾਰੀ,,,
ਫੁੱਲਾਂ ਅੰਦਰ ਹੱਸਦਾ ਏ,,,,,,,,,,,,,,,,,,,F
ਧੁਨ- ਆ ਮੇਰੇ ਹਮਜ਼ੋਲੀ ਆ

Leave a Reply