बंसी दी तान सुना के

‘ਮਨ ਮੋਹ ਲਿਆ lll , ਕੁੰਡਲਾਂ ਵਾਲੇ ਨੇ ll,
ਬੰਸੀ ਦੀ, ਤਾਨ ਸੁਣਾ ਕੇ ll,
ਨੈਨਾ ਦੇ, ਤੀਰ ਚਲਾ ਕੇ,
ਮਨ ਮੋਹ ਲਿਆ ll,,

ਭਰੀ ਭਰਾਈ, ਰਹਿ ਗਈ ਮੱਟਕੀ,
ਚੱਲਦੀ ਦੁੱਧ, ਮਧਾਣੀ ਅੱਟਕੀ ll,
ਵੈਰਣ ਬੰਸੀ, ਦਿਲ ਵਿਚ ਖੱਟਕੀ ll,
‘ਓਹ ਤਾਂ ਲੈ ਗਈ lll, ਚਿੱਤ ਚੁਰਾ ਕੇ,
ਮਨ ਮੋਹ ਲਿਆ ll,,,

ਸਈਓ ਨੀ ਮੈਂ ਤਾਂ, ਹੋ ਗਈ ਝੱਲੀ,
ਤੀਰ ਵਿਛੋੜੇ, ਵਾਲੇ ਚੱਲੀ ll ,
ਸ਼ਿਆਮ ਮਿਲਣ ਨੂੰ, ਇਕੱਲੀ ਚੱਲੀ ll ,
‘ਜੋਗਣ ਦਾ lll, ਭੇਸ ਬਣਾ ਕੇ ll,
ਮਨ ਮੋਹ ਲਿਆ ll,,,

ਕੀ ਦੱਸਾਂ ਕੁਝ, ਵਸ ਨਹੀਂ ਮੇਰੇ,
ਪਾਂਦੀ ਫਿਰਾਂ, ਗਲੀਆਂ ਵਿਚ ਫੇਰੇ ll ,
ਸ਼ਿਆਮ ਮਿਲਣ ਨੂੰ, ਸਾਂਝ ਸਵੇਰੇ ll ,
‘ਮੈਂ ਤਾਂ ਥੱਕ ਗਈ lll, ਬੁਲਾ ਬੁਲਾ ਕੇ ll ,
ਮਨ ਮੋਹ ਲਿਆ ll,,,,,

ਸਈਓ ਪੰਥ, ਪ੍ਰੇਮ ਦਾ ਔਖਾ ,
ਚੱਲਣਾ ਔਖਾ ਤੇ, ਕਹਿਣਾ ਸੌਖਾ ll ,
ਸ਼ਿਆਮ ਮਿਲਣ ਦਾ, ਐਹੀਓ ਮੌਕਾ ll ,
‘ਓਹ ਤਾਂ ਮਿਲਦਾ lll, ਆਪਣਾ ਆਪ ਗਵਾ ਕੇ ll ,
ਮਨ ਮੋਹ ਲਿਆ ll,

Leave a Reply