बख्शनहारा दातिया

ਬੇੜੀ ਬੰਨ੍ਹੇ ਲਾ ਦੇ ਦੂਰ, ਕਿਨਾਰਾ ਦਾਤਿਆ ll,
ਮੈਂ ਹਾਂ ਭੁੱਲਣਹਾਰਾ, ਤੂੰ ਬਖਸ਼ਣਹਾਰਾ ਦਾਤਿਆ xll

ਨਾ ਵੇਖੀ ਸਾਈਆਂ ਮੇਰੇ, ਐਬ ਗੁਨਾਹਾਂ ਵੱਲ ਤੂੰ,
ਫੜ੍ਹ ਕੇ ਬਾਂਹੋ ਕਰ ਦੇ, ਚੰਗਿਆਂ ਰਾਹਾਂ ਵੱਲ ਨੂੰ ll
ਤੈਨੂੰ ਕਹਿੰਦੇ ਜੱਗ ਦਾ ਤਾਰਣ,ਹਾਰਾ ਦਾਤਿਆ,
ਮੈਂ ਹਾਂ ਭੁੱਲਣਹਾਰਾ, ਤੂੰ ਬਖਸ਼ਣਹਾਰਾ ਦਾਤਿਆ xll

ਤੂੰ ਚਾਹੇ ਰਾਜੇ ਨੂੰ ਦਾਤਾ, ਰੰਕ ਬਣਾ ਦੇਵੇਂ,
ਤੇਰੀ ਮਰਜ਼ੀ ਮੰਗਤੇ ਨੂੰ ਵੀ, ਤਖ਼ਤ ਬਿਠਾ ਦੇਵੇਂ ll
ਤਾਹੀਓਂ ਕਹਿੰਦੇ ਤੇਰਾ ਖ਼ੇਡ, ਨਿਆਰਾ ਦਾਤਿਆ,
ਮੈਂ ਹਾਂ ਭੁੱਲਣਹਾਰਾ, ਤੂੰ ਬਖਸ਼ਣਹਾਰਾ ਦਾਤਿਆ xll

ਨਜ਼ਰ ਮੇਹਰ ਦੀ ਕਰਕੇ ਦਾਤਾ, ਰਹਿਮ ਕਮਾ ਦੇਵੀਂ,
ਬੀਨੇ ਵਾਲੀਏ ਨੂੰ ਵੀ ਕਾਗੋਂ, ਹੰਸ ਬਣਾ ਦੇਵੀਂ ll
ਪਿੰਕੇ ਨੂੰ ਤਾਂ ਹਰਦਮ ਤੇਰਾ, ਸਹਾਰਾ ਦਾਤਿਆ,
ਮੈਂ ਹਾਂ ਭੁੱਲਣਹਾਰਾ, ਤੂੰ ਬਖਸ਼ਣਹਾਰਾ ਦਾਤਿਆ xll
ਤੂੰ ਬਖਸ਼ਣਹਾਰਾ ਦਾਤਿਆ,,,,,,,,,,,,,,,,,,,,,

Leave a Reply