बाबा जी तेरे मन्दिराँ विचों

ਮੰਦਿਰਾਂ ਵਿਚੋਂ ll
ਸਾਡਾ ਜੀ ਨੀ, ਜਾਣ ਨੂੰ ਕਰਦਾ,
ਬਾਬਾ ਜੀ ਤੇਰੇ, ਮੰਦਿਰਾਂ ਵਿਚੋਂ ll

ਆਰਤੀ ਤੇਰੀ, ਗਾਉਂਦੇ ਰਹੀਏ
ਝਾੜੂ ਪੋਚੇ, ਲਾਉਂਦੇ ਰਹੀਏ ll
ਤੇਰਾ ਨਾਮ, ਧਿਆਉਂਦੇ ਰਹੀਏ ll,
ਤੇਰੇ ਤੋਂ ਬਿਨਾ ਨੀ ਸਾਡਾ ਸਰਦਾ,
ਬਾਬਾ ਜੀ ਤੇਰੇ, ਮੰਦਿਰਾਂ ਵਿਚੋਂ
ਮੰਦਿਰਾਂ ਵਿਚੋਂ ll ਸਾਡਾ,,,,,,,,,

ਜੈ ਜੋਗੀ ਦੀ ਜੈ ਬੋਲੋ, ਜੈ ਜੋਗੀ ਦੀ ਜੈ,
ਜੈ ਜੋਗੀ ਦੀ ਜੈ ਬੋਲੋ, ਪੌਣਾਹਾਰੀ ਦੀ ਜੈ ll

ਸੰਗਤ ਬਿਸਲੇ, ਜੈ ਜੈ ਕਰਦੀ
ਨਾਮ ਤੇਰੇ ਦੀ, ਲੋਰ ਹੈ ਚੜਦੀ ll
ਕਹਿੰਦੇ ਤੂੰ, ਦੁਖੀਆਂ ਦਾ ਦਰਦੀ ll,
ਸਭ ਦੇ ਦੁੱਖੜੇ ਹਰਦਾ,
ਬਾਬਾ ਜੀ ਤੇਰੇ, ਮੰਦਿਰਾਂ ਵਿਚੋਂ
ਮੰਦਿਰਾਂ ਵਿਚੋਂ ll ਸਾਡਾ,,,,,,,,,

ਚਰਨਾਂ ਦੇ ਨਾਲ, ਲਾ ਲਓ ਸਾਨੂੰ
ਗੁਫਾ ਦੇ ਕੋਲ, ਬਿਠਾ ਲਓ ਸਾਨੂੰ ll
ਨੌਕਰ ਆਪਣੇ, ਬਣਾ ਲਓ ਸਾਨੂੰ ll,
ਕਹੇ ਸੋਹਣੀ ਸੇਵਕ ਦਰ ਦਾ,
ਬਾਬਾ ਜੀ ਤੇਰੇ, ਮੰਦਿਰਾਂ ਵਿਚੋਂ
ਮੰਦਿਰਾਂ ਵਿਚੋਂ ll ਸਾਡਾ,,,,,,,,,

Leave a Reply