बाबा जी रख्खी चरण दे कॉल

ਬੋਹੜਾਂ ਵਾਲਿਆ, ਬਾਬਾ ਜੀ ਰੱਖੀਂ, ਚਰਨਾਂ ਦੇ ਕੋਲ l
ਚਿਮਟੇ ਵਾਲਿਆ, ਸਾਈਆਂ ਤੂੰ ਰੱਖੀ, ਚਰਨਾਂ ਦੇ ਕੋਲ l
ਰੱਖੀਂ ਚਰਨਾਂ ਦੇ ਕੋਲ, ਰੱਖੀਂ ਚਰਨਾਂ ਦੇ ਕੋਲ l
ਸਿੰਗੀਆਂ ਵਾਲਿਆ, ਬਾਬਾ ਤੂੰ ਰੱਖੀ, ਚਰਨਾਂ ਦੇ ਕੋਲ l
ਧੂਣੇ ਵਾਲਿਆ, ਬਾਬਾ ਤੂੰ ਰੱਖੀ, ਚਰਨਾਂ ਦੇ ਕੋਲ l
ਰੱਖੀਂ ਚਰਨਾਂ ਦੇ ਕੋਲ, ਰੱਖੀਂ ਚਰਨਾਂ ਦੇ ਕੋਲ l
ਗਊਆਂ ਵਾਲਿਆ, ਬਾਬਾ ਜੀ ਰੱਖੀਂ, ਚਰਨਾਂ ਦੇ ਕੋਲ l
ਪਊਆਂ ਵਾਲਿਆ, ਬਾਬਾ ਜੀ ਰੱਖੀਂ, ਚਰਨਾਂ ਦੇ ਕੋਲ l

ਦਰ ਦਰ ਦੇ ਮੈਂ ਧੱਕੇ ਖਾ ਕੇ, “ਦਰ ਤੇਰੇ ਤੇ ਆਇਆ” (ਬਾਬਾ)
ਹੋਵੇਗਾ ਫਿਰ ਹਾਲ ਕੀ ਮੇਰਾ, “ਜੇ ਤੂੰ ਵੀ ਠੁਕਰਾਇਆ”
ਜੇ ਤੂੰ ਵੀ ਠੁਕਰਾਇਆ ਮੈਨੂੰ, ਝੱਲੇਗਾ ਕੌਣ,
ਚਿਮਟੇ ਵਾਲਿਆ, ਸਾਈਆਂ ਤੂੰ ਰੱਖੀ,,,,,,,,,,,,,,,,

ਤੂੰ ਪੀਰਾਂ ਦਾ ਪੀਰ ਜੋਗੀਆ, “ਤੂੰ ਹੈ ਜੱਗ ਦਾ ਦਾਤਾ” (ਬਾਬਾ)
ਤੂੰ ਹੀ ਮੇਰਾ ਬੰਧੁ ਸਖਾ ਹੈ, “ਤੂੰ ਹੀ ਪਿਤ ਔਰ ਮਾਤਾ”
ਤੂੰ ਹੀ ਪਿਤ ਔਰ ਮਾਤਾ ਮੈਂ ਤੇਰਾ, ਬੱਚੜਾ ਅਣਭੋਲ,
ਪੌਣਾਹਾਰੀ, ਬਾਬਾ ਜੀ ਰੱਖੀ,,,,,,,,,,,,,,,,,,,,,,

ਆਪਣੇ ਰੰਗ ਵਿੱਚ ਰੰਗ ਦੇ ਜੋਗੀ, “ਐਸਾ ਰੰਗ ਚੜ੍ਹਾ ਦੇ” (ਬਾਬਾ)
ਰੋਮ ਰੋਮ ਵਿੱਚ ਮੇਰੇ ਬਾਬਾ, “ਆਪਣਾ ਨਾਮ ਵਸਾ ਦੇ”
ਆਪਣਾ ਨਾਮ ਵਸਾ ਦੇ ਅਸੀਂ, ਜਾਈਏ ਨਾ ਡੋਲ,
ਸਿੰਗੀਆਂ ਵਾਲਿਆ, ਬਾਬਾ ਤੂੰ ਰੱਖੀ,,,,,,,,,,,,,,,,,,,

ਤੇਰੇ ਜੇਹਾ ਮੈਨੂੰ ਹੋਰ ਨਾ ਕੋਈ, “ਮੈਂ ਜੇਹੇ ਲੱਖ ਤੈਨੂੰ” (ਬਾਬਾ)
ਜੇ ਮੇਰੇ ਵਿੱਚ ਐਬ ਨਾ ਹੁੰਦੇ, “ਤੂੰ ਬਖ਼ਸ਼ੇਂਦਾ ਕੇਹਨੂੰ”
ਤੂੰ ਬਖ਼ਸ਼ੇਂਦਾ ਕੇਹਨੂੰ ਕਾਗਜ਼, ਬਦੀਆਂ ਦੇ ਨਾ ਫੋਲ,
ਪਊਆਂ ਵਾਲਿਆ, ਬਾਬਾ ਜੀ ਰੱਖੀ,,,,,,,,,,,,,,,,,,,,,,,,,,

ਸੌ ਸੌ ਤਰਲੇ ਪਾਵਾਂ ਜੋਗੀ, “ਇੱਕ ਵਾਰੀ ਦਰਸ ਦਿਖਾ ਦੇ” (ਬਾਬਾ)
ਭੋਲੇ ਬੱਚੜੇ ਦਰ ਤੇ ਆਏ, “ਖ਼ੈਰ ਝੋਲੀ ਵਿੱਚ ਪਾ ਦੇ”
ਖ਼ੈਰ ਝੋਲੀ ਵਿੱਚ ਪਾ ਦੇ ਦੇ ਕੇ, ਲਾਲ ਅਨਮੋਲ,
ਧੂਣੇ ਵਾਲਿਆ, ਬਾਬਾ ਤੂੰ ਰੱਖੀ,,,,,,,,,,,,,,,,,,,,,,

Leave a Reply