भोले दा विआह

ਰਲਮਿਲ ਸਖੀਆਂ, ਆਖਣ ਲੱਗੀਆਂ, ਲਾੜਾ ਕਿੱਥੋਂ ਆਇਆ l
ਇਸ ਲਾੜੇ ਨੇ, ਦੁਨੀਆਂ ਨਾਲੋਂ, ਵੱਖਰਾ ਭੇਸ ਬਣਾਇਆ ll
ਨੀ ਏਹ ਕੇਹੜੇ ਪਿੰਡੋਂ ਆਇਆ,,, ਗੌਰਜਾਂ ਦਾ ਲਾੜਾ lll

ਲੋਕ ਤਾਂ ਲਾਉਂਦੇ, ਅੱਤਰ ਫੁਲੇਲਾਂ ll
ਨੀ ਏਹ ਭਬੂਤੀ, ਮੱਲ੍ਹ ਲਿਆਇਆ,,, ਗੌਰਜਾਂ ਦਾ ਲਾੜਾ ll
ਨੀ ਏਹ ਸਾਧੂ, ਬਣ ਕੇ ਆਇਆ,,, ਗੌਰਜਾਂ ਦਾ ਲਾੜਾ l

ਲੋਕਾਂ ਦੀ ਜੰਝ ਵਿੱਚ, ਸੋਹਣੇ ਬਰਾਤੀ ll
ਨੀ ਏਹ, ਭੂਤ ਚੁੜੇਲਾਂ ਲਿਆਇਆ,,, ਗੌਰਜਾਂ ਦਾ ਲਾੜਾ lll

ਹੋਰ ਤਾਂ ਪਾਉਂਦੇ, ਹਾਰ ਨੋਟਾਂ ਦੇ ll
ਨੀ ਏਹ, ਫ਼ਨੀਅਰ ਪਾ ਲਿਆਇਆ,,, ਗੌਰਜਾਂ ਦਾ ਲਾੜਾ ll
ਨੀ ਏਹ, ਕਾਲਾ ਨਾਗ਼ ਲਿਆਇਆ,,, ਗੌਰਜਾਂ ਦਾ ਲਾੜਾ l

ਲੋਕਾਂ ਦੇ ਲਾੜੇ, ਜੈਂਕੀ ਸ਼ੈਂਕੀ ll
ਏਹਨੇ, ਦਾੜ੍ਹਾ ਬੜਾ ਵਧਾਇਆ,,, ਗੌਰਜਾਂ ਦਾ ਲਾੜਾ ll
ਨੀ ਏਹ, ਭੂਤ ਚੁੜੇਲਾਂ ਲਿਆਇਆ,,, ਗੌਰਜਾਂ ਦਾ ਲਾੜਾ l

ਲੋਕੀਂ ਤਾਂ ਆਉਂਦੇ, ਘੋੜੀ ਚੜ੍ਹਕੇ ll
ਨੀ ਏਹ, ਬੈਲ ਤੇ ਚੜ੍ਹਕੇ ਆਇਆ, ਗੌਰਜਾਂ ਦਾ ਲਾੜਾ ll
ਏਹ ਭਬੂਤੀ ਮੱਲ੍ਹ ਲਿਆਇਆ,,, ਗੌਰਜਾਂ ਦਾ ਲਾੜਾ l

ਗੌਰਾਂ ਦੇ ਲਾੜੇ ਦੀ, ਸ਼ਾਨ ਨਿਰਾਲੀ ll
ਜੀਹਦੀ, ਤਿੰਨ ਲੋਕ ਤੇ ਮਾਇਆ, ਗੌਰਜਾਂ ਦਾ ਲਾੜਾ ll
ਨੀ ਏਹ ਰੱਬ, ਧਰਤੀ ਤੇ ਆਇਆ, ਗੌਰਜਾਂ ਦਾ ਲਾੜਾ l

ਵਧਾਈਆਂ ਗੌਰਾਂ ਤੈਨੂੰ, ਵਧਾਈਆਂ ਜੀ ll
ਵਧਾਈ ਤੇਰੀ ਮਾਤਾ ਨੂੰ, ਪਿਤਾ ਨੂੰ, ਇਸ ਪੰਡਿਤ ਨੂੰ,
ਸਭ ਆਈ ਹੋਈ ਸੰਗਤ ਨੂੰ, ਵਧਾਈਆਂ ਜੀ,,
ਵਧਾਈਆਂ ਗੌਰਾਂ ਤੈਨੂੰ, ਵਧਾਈਆਂ ਜੀ lll

Leave a Reply