माँ कंजकाँ नाल खेडदी

ਦਿੱਤਾ ਸੁਫ਼ਨੇ ਚ, ਮਈਆ ਨੇ ਦੀਦਾਰ,
ਮਾਂ ਕੰਜ਼ਕਾਂ ਨਾਲ, ਖੇਡਦੀ ਫਿਰੇ ll
ਪੀਘਾਂ ਝੂਟਦੀਆਂ,,,, lll ਭੈਣਾਂ ਵਾਰੋ ਵਾਰ,
ਮਾਂ ਕੰਜ਼ਕਾਂ ਨਾਲ, ਖੇਡਦੀ ਫਿਰੇ
ਦਿੱਤਾ ਸੁਫ਼ਨੇ ਚ,,,,,,,,,,,,,,,,,,,

ਪਹਿਲੀ ਪੀਂਘ ਚਿੰਤਾਪੁਰਨੀ, ਚੜ੍ਹਾਈ ਏ
ਝੂਹਟਾ ਦੇਣ ਮਾਂ, ਜਵਾਲਾ ਜੀ ਤੋਂ, ਆਈ ਏ ll
ਆਈ ਸਾਉਣ ਵਾਲੀ, ਅਜ਼ਬ ਬਹਾਰ,
ਮਾਂ ਕੰਜ਼ਕਾਂ ਨਾਲ, ਖੇਡਦੀ ਫਿਰੇ
ਦਿੱਤਾ ਸੁਫ਼ਨੇ ਚ,,,,,,,,,,,,,,,,,,,

ਪੀਂਘ, ਨੈਣਾ ਦੇਵੀ ਮਈਆ ਨੇ, ਚੜ੍ਹਾਈ ਏ
ਝੂਹਟਾ ਦੇਣ ਮਾਤਾ, ਕਾਂਗੜੇ ਤੋਂ, ਆਈ ਏ ll
ਦਿਲ ਕਰਦਾ ਮੈਂ, ਵੇਖਾਂ ਵਾਰੋ ਵਾਰ,
ਮਾਂ ਕੰਜ਼ਕਾਂ ਨਾਲ, ਖੇਡਦੀ ਫਿਰੇ
ਦਿੱਤਾ ਸੁਫ਼ਨੇ ਚ,,,,,,,,,,,,,,,,,,,

ਪੀਂਘ, ਮਾਤ ਚਾਮੁੰਡਾ ਨੇ, ਚੜ੍ਹਾਈ ਏ
ਝੂਹਟਾ ਦੇਣ ਮਾਤਾ, ਸ਼ੀਤਲਾ ਵੀ, ਆਈ ਏ ll
ਠੰਡੇ ਝੋਲਿਆਂ ਦੀ, ਆਈ ਏ ਫ਼ੁਹਾਰ,
ਮਾਂ ਕੰਜ਼ਕਾਂ ਨਾਲ, ਖੇਡਦੀ ਫਿਰੇ
ਦਿੱਤਾ ਸੁਫ਼ਨੇ ਚ,,,,,,,,,,,,,,,,,,,

ਪੀਂਘ, ਵੈਸ਼ਨੋ ਮਾਂ ਰਾਣੀ ਨੇ, ਚੜ੍ਹਾਈ ਏ
ਝੂਹਟਾ ਦੇਣ, ਕਲਕੱਤਿਓਂ ਮਾਂ, ਆਈ ਏ ll
ਨਾਲੇ ਜਿੰਦਰ ਵੀ, ਕੀਤੇ ਨੇ ਦੀਦਾਰ,
ਮਾਂ ਕੰਜ਼ਕਾਂ ਨਾਲ, ਖੇਡਦੀ ਫਿਰੇ
ਦਿੱਤਾ ਸੁਫ਼ਨੇ ਚ,,,,,,,,,,,,,,,,,,

दुर्गा भजन

Leave a Reply