माँ रत्नो पुकारदी

( ਤਾਹਨਾ ਮੇਹਣਾ, ਲੱਸੀ ਰੋਟੀ ਦਾ, ਦੇ ਬੈਠੀ, ਹੋ ਕੇ ਮਜ਼ਬੂਰ
ਪਤਾ ਨਹੀਂ ਸੀ, ਐਨੀ ਭੁੱਲ ਨੇ, ਜੋਗੀ ਮੈਥੋਂ ਸੀ, ਕਰ ਦੇਣਾ ਦੂਰ )
ਜੈਕਾਰਾ ਪੌਣਾਹਾਰੀ ਦਾ,,,,,,ਬੋਲ ਸਾਚੇ ਦਰਬਾਰ ਕੀ ਜੈ

ਆਜਾ ਜੋਗੀਆ ਵੇ ਤੈਨੂੰ, ਸੋਂਹ ਮੇਰੇ ਪਿਆਰ ਦੀ xll-ll
ਤੇਰੇ ‘ਦਰਸ਼ ਦੀਦਾਰ ਨੂੰ’ lll ਮਾਂ, ਰਤਨੋ ਪੁਕਾਰਦੀ
ਆਜਾ ਜੋਗੀਆ ਵੇ ,,,,,,,,,,,,,,,

ਮੈਂ ਜਦ ਵੀ ਦੇਖਾਂ, ਚਾਰ ਚੁਫੇਰੇ, “ਤੈਨੂੰ ਹੀ ਬੱਸ ਦੇਖਾਂ” (ਜੋਗੀਆ)
ਹੁਣ ਆਇਆ ਤੂੰ, ਆਇਆ ਜੋਗੀਆ, “ਪੈਂਦਾ ਤੇਰਾ ਭੁਲੇਖਾ” ll
ਜੰਗਲਾਂ ਚ ਘੁੰਮ ਘੁੰਮ ll ਤੇਰਾ ਰਾਹ ਨਿਹਾਰਦੀ
ਆਜਾ ਜੋਗੀਆ ਵੇ ,,,,,,,,,,,,,,,,

ਉਡੀਕ ਤੇਰੀ ਵਿੱਚ, ਪੁੱਤਰਾ ਵੇ ਮੈਂ, “ਫਿਰਦੀ ਝੱਲਮ ਝੱਲੀ” (ਜੋਗੀਆ)
ਤੇਰੇ ਵਾਝੋਂ, ਹੋ ਗਈ ਹਾਂ ਮੈਂ, “ਬਿਲਕੁਲ ਕੱਲਮ ਕੱਲੀ” ll
ਤੇਰੇ ਤੋਂ ਬਿਨਾ ਮੈਂ ll ਵਾਂਗ ਮੋਇਆ ਵਕਤ ਗੁਜ਼ਾਰਦੀ
ਆਜਾ ਜੋਗੀਆ ਵੇ ,,,,,,,,,,,,,,,,,

ਤੇਰੇ ਮੁੱਖ ਚੋਂ, ਇੱਕ ਵਾਰੀ ਕੰਨ, “ਮਾਂ ਸੁਣਨ ਨੂੰ ਤਰਸਣ” (ਜੋਗੀਆ)
ਪ੍ਰਗਟ ਹੋ ਕੇ, ਜੋਗੀ ਨੇ ਫਿਰ, “ਦਿੱਤੇ ਮਾਂ ਨੂੰ ਦਰਸ਼ਨ”
ਛੱਡ ਕੇ ਤੂੰ ਮੈਨੂੰ ਕੱਲੀ ll ਨਾ ਗੱਲ ਕਰ ਜਾਣਦੀ
ਆਜਾ ਜੋਗੀਆ ਵੇ,,,,,,,,,,,,,,,,,

Leave a Reply