मालिया वे बाग़ सुन्ना

ਮਾਹੀ ਵਾਅਦਾ, ਕਰਕੇ ਆਪ ਦਾ,
ਤੇ ਨਾ ਆਪ ਆਇਆ, ਨਾ ਪੈਗਾਮ ਆਇਆ ,
ਐਸਾ ਰੋਗ ਲੱਗਾ, ਇਸ ਜਿੰਦੜੀ ਨੂੰ,
ਨਾ ਮੌਤ ਆਈ ਨਾ, ਆਰਾਮ ਆਇਆ ,
ਦਿਨ ਰਾਤ ਉਡੀਕਾਂ, ਪੈਂਦੀਆਂ ਨੇ,
ਕਦੋਂ ਆਵੇ ਸਵਾਰੀ, ਸੱਜਣਾ ਦੀ ,
ਅਸੀਂ ਕਹਿਣ ਜੋਗੇ, ਤੇ ਹੋ ਜਾਈਏ,
ਸਾਨੂੰ ਸੱਜਣਾ ਦਾ, ਪੈਗਾਮ ਆਇਆ ,

ਮਾਲੀਆ ਵੇ ਬਾਗ਼ ਸੁੰਨਾ ,
ਛੱਡ ਕੇ ਨੀ ਜਾਈਦਾ, “ਮਾਲੀਆ ਵੇ ਬਾਗ਼ ਸੁੰਨਾ,

ਆਪਣੇ ਪਿਆਰਿਆਂ ਨੂੰ ,
ਆਪਣੇ ਦੀਵਾਨਿਆਂ ਨੂੰ, ਨਾਲੇ ਮਸਤਾਨੇ ਨੂੰ ,
ਬਹੁਤ ਨਹੀਂ ਸਤਾਈਦਾ, “ਮਾਲੀਆ ਵੇ ਬਾਗ਼ ਸੁੰਨਾ,
ਛੱਡ ਕੇ ਨੀ ਜਾਈਦਾ, “ਮਾਲੀਆ ਵੇ ਬਾਗ਼ ਸੁੰਨਾ ,

ਛੇਤੀ ਮੁੜ ਆਵਾਂਗਾ, ਛੇਤੀ ਫੇਰਾ ਪਾਵਾਂਗਾ ,
ਵਾਅਦੇ ਨੂੰ ਨਿਭਾਈਦਾ, “ਮਾਲੀਆ ਵੇ ਬਾਗ਼ ਸੁੰਨਾ”,
ਛੱਡ ਕੇ ਨੀ ਜਾਈਦਾ, “ਮਾਲੀਆ ਵੇ ਬਾਗ਼ ਸੁੰਨਾ”,

ਰੱਬ ਦੇ ਪਿਆਰਿਆ, ਵਿਛੋੜਾ ਕਿਵੇਂ ਝੱਲੀਏ ,
ਦਿਲ ਦੀ ਸੁਣਾਈਏ ਕੇਹਨੂੰ, ਕੀਹਦਾ ਬੂਹਾ ਮਲ੍ਹੀਏ,
ਆਵੇ ਤੇ ਸੁਣਾਈਏ ਦੁੱਖ ,
ਜਿਵੇਂ ਸੀ ਸੁਣਾਈ ਦਾ, “ਮਾਲੀਆ ਵੇ ਬਾਗ਼ ਸੁੰਨਾ “,
ਛੱਡ ਕੇ ਨੀ ਜਾਈਦਾ, “ਮਾਲੀਆ ਵੇ ਬਾਗ਼ ਸੁੰਨਾ “

ਅੱਜ ਵੀ ਉਡੀਕਦੀਆਂ, ਦਿਨ ਰਾਤ ਅੱਖੀਆਂ ,
ਖੌਰੇ ਆ ਜਾਏ ਪਿਆਰਾ, ਆਸਾਂ ਦਿਲ ਵਿੱਚ ਰੱਖੀਆਂ,
ਭੈੜੀ ‘ਮੌਤ ਨਾਲੋਂ ਹੁੰਦਾ ਦੁੱਖ,
ਝੱਲਣਾ ਜੁਦਾਈ ਦਾ, “ਮਾਲੀਆ ਵੇ ਬਾਗ਼ ਸੁੰਨਾ”
ਛੱਡ ਕੇ ਨੀ ਜਾਈਦਾ, “ਮਾਲੀਆ ਵੇ ਬਾਗ਼ ਸੁੰਨਾ “

ਤੇਰੇ ਬਾਝੋਂ ਕਿਸੇ ਨੂੰ ਮੈਂ, ਦੁੱਖੜਾ ਸੁਣਾਇਆ ਨਹੀਂ,
ਤੇਰੇ ਬਾਝੋਂ ਕਿਸੇ ਮੈਨੂੰ, ਸੀਨੇ ਨਾਲ ਲਾਇਆ ਨਹੀਂ,
ਬਹੁਤਾ ਨਹੀਂ ਰੋਵਾਈਦਾ, “ਆਪਣੇ ਪਿਆਰਿਆ ਨੂੰ”
ਬਹੁਤਾ ਨਹੀਂ ਰੋਵਾਈਦਾ, “ਮਾਲੀਆ ਵੇ ਬਾਗ਼ ਸੁੰਨਾ “
ਛੱਡ ਕੇ ਨੀ ਜਾਈਦਾ, “ਮਾਲੀਆ ਵੇ ਬਾਗ਼ ਸੁੰਨਾ”

ਤੇਰੇ ਤੋਂ ਵਗੈਰ ਸਾਡੀ, ਘੜੀ ਵੀ ਨਹੀਂ ਲੰਘਦੀ,
ਹਰ ਵੇਲੇ ਜਿੰਦ ਮੇਰੀ, ਦੀਦਾਰ ਤੇਰੇ ਮੰਗਦੀ ,
ਛੇਤੀ ਫੇਰਾ ਪਾਈਦਾ, “ਮਾਲੀਆ ਵੇ ਬਾਗ਼ ਸੁੰਨਾ”
ਛੱਡ ਕੇ ਨੀ ਜਾਈਦਾ, “ਮਾਲੀਆ ਵੇ ਬਾਗ਼ ਸੁੰਨਾ”

Leave a Reply