ਮੀਰਾਂ ਕਹਿੰਦੀ ਮਾਏਂ ਨੀ, ਜਾਣਾ ਸਤਿਗੁਰੂ ਦੇ ਕੋਲ
ਟੁੱਟੇ ਦਿਲ ਨੂੰ ਥੰਮੀਆਂ ਦੇਂਦੇ, ਨੀ ਸੰਤਾਂ ਦੇ ਬੋਲ ll
ਡਿੱਪਰਾਂ ਤੋਂ ਡਰਦੀ ਰਹਿ ਗਈ, ਗੱਲਾਂ ਮੈਂ ਕਰਦੀ ਰਹਿ ਗਈ
ਵਹਿਮਾਂ ਤੇ ਭਰਮਾਂ ਵਾਲੇ, ਵੇਦਾਂ ਨੂੰ ਪੜ੍ਹਦੀ ਰਹਿ ਗਈ
ਪੜ੍ਹ ਕੇ, ਹੋ ਗਈ ਡਾਵਾਂਡੋਲ, ਹੋ ਗਈ ਡਾਵਾਂਡੋਲ
ਮੀਰਾਂ ਕਹਿੰਦੀ ਮਾਏਂ ਨੀ,,,,,,,,,,,,,,,,,,,,
ਸਿਰ ਕਰਕੇ ਆਪਣਾ ਨੀਵਾਂ, ਬੁੱਕਾਂ ਨਾਲ ਅੰਮ੍ਰਿਤ ਪੀਣਾ
ਸਤਿਗੁਰੂ ਦਾ ਨਾਮ ਜਪਾ ਕੇ, ਮੁੱਕ ਜਾਊ ਮਰਨਾ ਜੀਣਾ
ਏਹ ਵਾਰ ਵਾਰ ਨਹੀਂ ਮਿਲਣਾ, ਹੀਰਾ ਜਨਮ ਅਨਮੋਲ
ਮੀਰਾਂ ਕਹਿੰਦੀ ਮਾਏਂ ਨੀ,,,,,,,,,,,,,,,,,,,,
ਬਣਕੇ ਪੁਜ਼ਾਰੀ ਜਾਣਾ, ਦੇਖਣ ਮੁਰਾਰੀ ਜਾਣਾ
ਗੁਰੂ ਰਵਿਦਾਸ ਦੀ ਜੈ ਜੈ, ਮਿਲ ਕੇ ਪੁਕਾਰੀ ਜਾਣਾ
ਰਹਿਬਰ ਨੂੰ ਲਈਏ ਟੋਹਲ, ਆਜਾ ਲਈਏ ਤੋੜ੍ਹ
ਮੀਰਾਂ ਕਹਿੰਦੀ ਮਾਏਂ ਨੀ,,,,,,,,,,,,,,,,,,,,,,