मेरी एहो तमन्ना सिद्ध जोगी

ਮਰ ਮਿਟਿਆ ਇੱਕ ਸ਼ੁਦਾਈ, ਤੇਰੇ ਮੁੱਖੜੇ ਤੇ,
ਸਾਰੇ ਜ਼ਮਾਨੇ ਨੂੰ ਭਾਵੇਂ, ਖਬਰ ਕਰ ਦੇ l
ਹੋ ਜਾਏ, ਤੇਰੇ ਦਰ ਤੇ ਮੇਰਾ, ਕਬੂਲ ਸੱਜਦਾ,
ਪੈਦਾ ਮੇਰੇ, ਸੱਜਦੇ ਵਿੱਚ ਐਨਾ, ਅਸਰ ਕਰ ਦੇ l
ਹੋ ਜਾਵੇ ਸਫਲ, ਮੇਰਾ ਦੁਨੀਆਂ ਤੇ, ਆਉਣਾ ਜਾਣਾ,
ਆਪਣੇ ਦਿਲ ਦੀ, ਕਿਤਾਬ ਤੇ ਮੇਰਾ, ਨਾਂਅ ਭਰ ਦੇ l
ਹੋ ਕੁਝ, ਦੇਣਾ ਨਾ ਦੇਣਾ, ਭਾਵੇਂ ਕੋਮਲ ਜਲੰਧਰੀ ਨੂੰ,
ਮੇਰੇ ਮੁਕੱਦਰ ਵਿੱਚ, ਆਪਣੀ ਗੁਫ਼ਾ ਦਾ, ਸਫ਼ਰ ਕਰ ਦੇ ll

ਮੇਰੀ ਏਹੋ ਤਮੰਨਾ, ਸਿੱਧ ਜੋਗੀ,
ਤੇਰੀ ਗੁਫਾ ਦੇ ਦਰਸ਼ਨ, ਕਰ ਜਾਵਾਂ l
ਮੇਰੀ ਏਹੋ ਤਮੰਨਾ, ਬਾਬਾ ਜੀ,
ਤੇਰੀ ਗੁਫਾ ਦੇ ਦਰਸ਼ਨ, ਕਰ ਜਾਵਾਂ l
*ਫਿਰ ‘ਜੱਗ ਤੇ ਜੀ ਕੇ, ਕੀ ਲੈਣਾ ll,
ਬੱਸ ਓਸੇ ਵੇਲੇ, ਮਰ ਜਾਵਾਂ l
ਮੇਰੀ ਏਹੋ ਤਮੰਨਾ, ਸਿੱਧ ਜੋਗੀ,,,,,,,,

ਇਹ ਲੱਗੀ ਹੋਈ, ਮੁੱਦਤਾਂ ਤੋਂ,
ਮੇਰੇ ਦਿਲ ਨੂੰ ਆਸ ਏਹ, ਰਹਿੰਦੀ ਏ l
ਮੇਰੇ ਬਿਰਹੋਂ ਮਾਰੇ, ਨੈਣਾਂ ਨੂੰ,
ਦਰਸ਼ਨ ਦੀ ਪਿਆਸ ਏਹ, ਰਹਿੰਦੀ ਏ ll
*ਕਦੋਂ ‘ਅਰਜ਼ ਕਬੂਲੀ, ਜਾਵੇਗੀ ll,
ਜਿੰਦ ਨਾਂਅ ਲਿੱਖ ਤੇਰੇ, ਧਰ ਜਾਵਾਂ,
ਮੇਰੀ ਏਹੋ ਤਮੰਨਾ, ਸਿੱਧ ਜੋਗੀ,,,,,,,,

ਲੱਖਾਂ ਬੇੜੀਆਂ ਦੇ ਲੰਘ, ਪੂਰ ਗਏ,
ਇਕੱਲਾ ਬੈਠ ਕਿਨਾਰੇ, ਰੋਵਾਂ ਮੈਂ l
ਇਸ ਤਨ ਦੀ ਮੈਲ, ਏਹ ਉੱਤਰੇ ਨਾ,
ਨਾਲੇ ਰੋਵਾਂ, ਨਾਲੇ ਧੋਵਾਂ ਮੈਂ ll
*ਲਾ ‘ਸਾਬਣ ਆਪਣੀ, ਰਹਿਮਤ ਦਾ ll,
ਧੋ ਮੈਲ ਜਨਮਾਂ ਦੀ, ਤਰ ਜਾਵਾਂ,
ਮੇਰੀ ਏਹੋ ਤਮੰਨਾ, ਸਿੱਧ ਜੋਗੀ,,,,,,,,

ਏਹ ਹਸਰਤ ਸ਼ੌਕ, ਦੀਵਾਨੇ ਦਾ,
ਸਿਰ ਆਊ ਤੇਰੇ, ਇਲਜ਼ਾਮ ਨਹੀਂ l
ਏਹ ਵਾਦਾ ਮੇਰਾ, ਸੌਖਾ ਏ,
ਤੈਨੂੰ ਹੋਣ ਦੇਣਾ, ਬਦਨਾਮ ਨਹੀਂ ll
ਜਿਵੇਂ ‘ਸੱਚੇ ਆਸ਼ਕ, ਮਰਦੇ ਨੇ ll,
ਮਿਸਾਲ ਏਹ ਪੈਦਾ, ਕਰ ਜਾਵਾਂ,
ਮੇਰੀ ਏਹੋ ਤਮੰਨਾ, ਸਿੱਧ ਜੋਗੀ,,,,,,,,

ਤੇਰੀ ਚੌਖਟ ਤੇ ਮੇਰੀ, ਜਾਨ ਨਿਕਲੇ,
ਮੇਰੇ ਦਮ ਦਾ ਜਦੋਂ, ਅਖੀਰ ਹੋਵੇ l
ਅੱਖਾਂ ਸਾਹਮਣੇ ਕੋਮਲ, ਜਲੰਧਰੀ ਦੇ,
ਪੌਣਹਾਰੀ ਤੇਰੀ, ਤਸਵੀਰ ਹੋਵੇ ll
*ਤੇਰੀ ‘ਮੋਹਰ ਮੇਰੇ ਤੇ, ਲੱਗ ਜਾਵੇ ll,
ਹੋ ਦੁਨੀਆਂ ਤੇ, ਅਮਰ ਜਾਵਾਂ,
ਮੇਰੀ ਏਹੋ ਤਮੰਨਾ, ਸਿੱਧ ਜੋਗੀ,,,,,,,,

Leave a Reply