ਮਾਤਾ ਆਪ ਪਹਾੜੋਂ ਆਈ ਕੰਜਕਾਂ ਦਾ ਰੂਪ ਬਣਕੇ
ਕੈਸੀ ਲੀਲਾ ਮਾਂ ਨੇ ਰਚਾਈ ਕੰਜਕਾਂ ਦਾ ਰੂਪ ਬਣਕੇ
ਮੇਰੀ ਦਾਤੀ ਦੇ ਦਰਬਾਰ ਕੰਜਕਾਂ ਖੇਡ ਦੀਆਂ
ਸ਼ਾਵਾ ਕੰਜਕਾਂ ਖੇਡ ਦੀਆਂ
ਸ਼ਾਵਾ ਕੰਜਕਾਂ ਖੇਡ ਦੀਆਂ
ਅੰਬੇ ਰਾਣੀ ਦੇ ਦਰਬਾਰ ਕੰਜਕਾਂ ਖੇਡ ਦੀਆਂ
ਸ਼ਾਵਾ ਕੰਜਕਾਂ ਖੇਡ ਦੀਆਂ
ਕਲਿਆਣੀ ਦੇ ਦਰਬਾਰ ਕੰਜਕਾਂ ਖੇਡ ਦੀਆਂ
ਸ਼ਾਵਾ ਕੰਜਕਾਂ ਖੇਡ ਦੀਆਂ
ਸ਼ਾਵਾ ਕੰਜਕਾਂ ਖੇਡ ਦੀਆਂ
ਸੱਜੇ ਕੰਜਕਾਂ ਖੱਬੇ ਕੰਜਕਾਂ, ਕੰਜਕਾਂ ਚਾਰੇ ਪਾਸੇ ,

ਜਗ ਜਨਨੀ ਨਾਲ ਖੇਡਾਂ ਖੇਡਣ, ਖਿੜ ਖਿੜ ਨਿਕਲਣ ਹਾਸੇ
ਕੰਜਕਾਂ ਖੇਡ ਦੀਆਂ
ਸ਼ਾਵਾ ਕੰਜਕਾਂ ਖੇਡ ਦੀਆਂ , ਸ਼ਾਵਾ ਕੰਜਕਾਂ ਖੇਡ ਦੀਆਂ
ਮੇਰੀ ਦਾਤੀ ਦੇ ਦਰਬਾਰ ਕੰਜਕਾਂ ਖੇਡ ਦੀਆਂ
ਸ਼ਾਵਾ ਕੰਜਕਾਂ ਖੇਡ ਦੀਆਂ , ਸ਼ਾਵਾ ਕੰਜਕਾਂ ਖੇਡ ਦੀਆਂ
ਰੰਗ ਬਿਰੰਗੀਆਂ ਚੁੰਨੀਆਂ ਸਿਰ ਤੇ, ਇਕ ਤੋਂ ਇਕ ਹੈ ਚੰਗੀ

ਓ ਹਵਾ ਚ ਉੱਡਣ , ਉੱਡ ਜਾਵਣ ਜਿੱਥੇ ਪੀਂਗ ਪਈ ਸਤਰੰਗੀ
ਕੰਜਕਾਂ ਖੇਡ ਦੀਆਂ
ਸ਼ਾਵਾ ਕੰਜਕਾਂ ਖੇਡ ਦੀਆਂ , ਸ਼ਾਵਾ ਕੰਜਕਾਂ ਖੇਡ ਦੀਆਂ
ਮੇਰੀ ਦਾਤੀ ਦੇ ਦਰਬਾਰ ਕੰਜਕਾਂ ਖੇਡ ਦੀਆਂ
ਸ਼ਾਵਾ ਕੰਜਕਾਂ ਖੇਡ ਦੀਆਂ , ਸ਼ਾਵਾ ਕੰਜਕਾਂ ਖੇਡ ਦੀਆਂ
ਹੀਰੇ ਪੰਨੇ ਨੀਲਮ ਦੇ, ਹੱਥ ਗਿੱਟੇ ਲੈ ਬੁੜਕਾਵਾਂਨ,
ਜਗਤ ਰਾਚਾਵਨ ਵਾਲਿਆਂ ਜੱਗ ਨੂੰ ਖੇਡਾਂ ਖੇਡ ਦਿਖਾਵਣ
ਕੰਜਕਾਂ ਖੇਡ ਦੀਆਂ
ਸ਼ਾਵਾ ਕੰਜਕਾਂ ਖੇਡ ਦੀਆਂ , ਸ਼ਾਵਾ ਕੰਜਕਾਂ ਖੇਡ ਦੀਆਂ
ਮੇਰੀ ਦਾਤੀ ਦੇ ਦਰਬਾਰ ਕੰਜਕਾਂ ਖੇਡ ਦੀਆਂ
ਸ਼ਾਵਾ ਕੰਜਕਾਂ ਖੇਡ ਦੀਆਂ , ਸ਼ਾਵਾ ਕੰਜਕਾਂ ਖੇਡ ਦੀਆਂ
ਲਕਸ਼ਮੀ ਖੇਡੇ ਸਰਸਵਤੀ ਖੇਡੇ, ਖੇਡੇ ਕਾਂਗੜੇ ਵਾਲੀ,

ਚਿੰਤਪੁਰਨੀ ਚਾਮੁੰਡਾ ਖੇਡੇ, ਖੇਡ ਰਹੀ ਮਹਾਕਾਲੀ,
ਕੰਜਕਾਂ ਖੇਡ ਦੀਆਂ
ਸ਼ਾਵਾ ਕੰਜਕਾਂ ਖੇਡ ਦੀਆਂ , ਸ਼ਾਵਾ ਕੰਜਕਾਂ ਖੇਡ ਦੀਆਂ
ਮੇਰੀ ਦਾਤੀ ਦੇ ਦਰਬਾਰ ਕੰਜਕਾਂ ਖੇਡ ਦੀਆਂ
ਸ਼ਾਵਾ ਕੰਜਕਾਂ ਖੇਡ ਦੀਆਂ , ਸ਼ਾਵਾ ਕੰਜਕਾਂ ਖੇਡ ਦੀਆਂ
ਮਾਤਾ ਵੈਸ਼ਨੋ ਦੇ ਝੁੱਲੇ ਨੂੰ ਸੱਭੇ ਦੇਣ ਹੁਲਾਰੇ,

ਸਖੀਆਂ ਗਾਵਣ, ਕਿਕਲੀਆਂ ਪਾਵਨ,
ਸਖੀਆਂ ਗਾਵਣ, ਕਿਕਲੀਆਂ ਪਾਵਨ,
ਜੋਸ਼ ਮਇਆ ਜੀ ਦੇ ਭਰੇ
ਓ ਕੰਜਕਾਂ ਖੇਡ ਦੀਆਂ