मेरे भोले दे विआह विच

ਓ ਢੋਲੀਆ ਵੱਜਾ ਦੇ ਜ਼ਰਾ, ਢੋਲ ਉੱਤੇ ਡਗਾ
ਸਾਰੇ ਭੰਗੜੇ ਲਈ ਛੱਡ ਦਿਓ, ਥੋੜੀ ਥੋੜੀ ਜਗ੍ਹਾ
ਬੰਮ ਬੰਮ ਬੰਮ ਬੰਮ,,,,,,,,,,,,, ll

ਢੋਲੀਆ ਵੱਜਾ ਦੇ ਜ਼ਰਾ, ਢੋਲ ਉੱਤੇ ਡਗਾ
ਸਾਰੇ ਭੰਗੜੇ ਲਈ ਛੱਡ ਦਿਓ, ਥੋੜੀ ਥੋੜੀ ਜਗ੍ਹਾ ll
ਅੱਗ ਦੇ ਭਭੂਕੇ ਵਾਂਗੂ, ਸਾਰਿਆਂ ਨੇ ਮੱਚਣਾ,
ਮੇਰੇ ਭੋਲੇ / ਸ਼ਿਵ ਦੇ ਵਿਆਹ ਦੇ ਵਿੱਚ, ਸਾਰਿਆਂ ਨੇ ਨੱਚਣਾ ll

ਫੀਤਾ ਫੀਤਾ ਫੀਤਾ ,,,ਬੰਮ ਬੰਮ ll,
ਹੋ,, ਭੰਗ ਦਾ ਪਿਆਲਾ ਸ਼ਿਵ ਦਾ,
ਭੰਗ ਦਾ ਪਿਆਲਾ ਸ਼ਿਵ ਦਾ,ਸਾਰੀ ਸੰਗਤਾਂ ਨੇ ਭਰ ਭਰ ਪੀਤਾ ll

ਫੁੱਲ ਵਰਸਾਉਂਦੇ ਅੱਜ, ਅੰਬਰੋਂ ਵੀ ਦੇਵਤੇ
ਗੱਲ ਵਿਚ ਸੱਪ ਬਿੱਛੂ, ਕੰਨਾਂ ਵਿਚ ਮੇਲ੍ਹਦੇ ll
ਹੱਥ ਤ੍ਰਿਸ਼ੂਲ ਸਿਰ, ਗੰਗਾ ਨੇ ਵੀ ਜੱਚਣਾ
ਮੇਰੇ ਭੋਲੇ / ਸ਼ਿਵ ਦੇ ਵਿਆਹ ਦੇ ਵਿੱਚ,,,,,,,,,,,,,,

ਭੰਗ ਦੇ ਪਿਆਲੇ ਪੀਤੇ, ਸਾਰਿਆਂ ਨੇ ਰੱਜ ਕੇ
ਲਾਉਣੇ ਨੇ ਜੈਕਾਰੇ ਸ਼ਿਵ, ਭੋਲੇ ਦੇ ਵੀ ਗੱਜ ਕੇ ll
ਮਸਤੀ ਦੇ ਰੰਗ ਵਿਚ, ਸੋਹਣੀ ਨੇ ਵੀ ਰੰਗਣਾ
ਮੇਰੇ ਭੋਲੇ / ਸ਼ਿਵ ਦੇ ਵਿਆਹ ਦੇ ਵਿੱਚ,,,,,,,,,,,,,,

Leave a Reply