मैं दर बाबे दे जाना

ਚੇਤ ਮਹੀਨਾ, ਆਇਆ ਭਗਤੋ ll ਜਾ ਕੇ ਦਰਸ਼ਨ ਪਾਉਣਾ,
ਭਗਤਾ, ਛੱਡ ਦੇ ਮੇਰਾ ਰਾਹ, ਮੈਂ ਦਰ ਬਾਬੇ ਦੇ ਜਾਣਾ

ਇੱਕ ਦੂਜੇ ਤੋਂ, ਵੱਧ ਕੇ ਦੇਖੋ, “ਭਗਤ ਪਿਆਰੇ ਜਾਂਦੇ”
ਰਸਤੇ ਦੇ ਵਿੱਚ, ਲੰਗਰ ਲੱਗੇ, “ਮਿਲ ਕੇ ਨੇ ਸਭ ਖਾਂਦੇ” ll
ਆਪਣੀ ਮਾਈ ਨਾਲ, ਸਾਰੇ ਜਾਂਦੇ ll, ਮੈਂ ਵੀ ਲੰਗਰ ਖਾਣਾ
ਭਗਤਾ, ਮੈਂ ਕਿਹਾ, ਭਗਤਾ ਛੱਡ ਦੇ ਮੇਰਾ ਰਾਹ,,,,,,,,,

ਮੇਰੇ ਵਰਗਾ, ਭਗਤ ਪਿਆਰਾ, “ਪਿੱਛੇ ਨਾ ਰਹਿ ਜਾਵੇ”
ਓਹਦੀ ਜੋਗੀ, ਬਾਂਹ ਫੜਦਾ ਜੋ, “ਜੈ ਬਾਬੇ ਦੀ ਗਾਵੇ” ll
ਮੂੰਹ ਚੋ ਬੋਲ, ਜੈਕਾਰਾ ਭਗਤਾ ll, ਓਹਨੇ ਕਰਮ ਕਮਾਉਣਾ
ਭਗਤਾ, ਮੈਂ ਕਿਹਾ, ਭਗਤਾ ਛੱਡ ਦੇ ਮੇਰਾ ਰਾਹ,,,,,,,,,

ਪੌੜੀ ਪੌੜੀ, ਚੜਦਾ ਜਾ, “ਜੈ ਬਾਬੇ ਦੀ ਕਰਦਾ ਜਾ”
ਖੁਸ਼ੀਆਂ ਦੇ ਨਾਲ, ਖਾਲੀ ਝੋਲੀ, “ਜੋਗੀ ਦੇ ਦਰ ਤੋਂ ਭਰਦਾ ਜਾ” ll
ਜੋਗੀ/ਦਾਤਾ ਮੇਰਾ ਖਾਲੀ ਨਾ ਮੋੜੇ ll, ਕੀ ਜੋਗੀ ਦਾ ਕਹਿਣਾ
ਭਗਤਾ, ਮੈਂ ਕਿਹਾ, ਭਗਤਾ ਛੱਡ ਦੇ ਮੇਰਾ ਰਾਹ,,,,,,,,,

ਮਾਧੋਪੁਰੀਏ, ਵਰਗੇ ਆ ਗਏ, “ਲੱਗੇ ਜੋਗੀ ਦੇ ਚਰਣੀ”
ਦੀਪ ਕਹੇ ਹੁਣ, ਜੋਗੀ ਦੇ ਚਰਣੀ, “ਬਹਿ ਕੇ ਸੇਵਾ ਕਰਨੀ” ll
ਚਰਨਾਂ ਦੇ ਵਿੱਚ, ਬਹਿ ਕੇ ਭਗਤਾ ll ਜੋਗੀ ਨੂੰ ਦੁੱਖ ਸੁਣਾਉਣਾ
ਭਗਤਾ, ਮੈਂ ਕਿਹਾ, ਭਗਤਾ ਛੱਡ ਦੇ ਮੇਰਾ ਰਾਹ,,,,,,,,,

बाबा बालक नाथ भजन

Leave a Reply