ਮੈਂ ਬਲਿਹਾਰੀ, ਸਤਿਗੁਰ ਤੇਰੇ,
ਗੁਰੂ ਜੀ ਆਏ, ਸਾਡੇ ਵੇਹੜੇ ll
ਏਹਨਾਂ ਗੁਰੂ ਜੀ ਨੂੰ, ਮੈਂ ਦਿਲ ਚ ਵਸਾ ਲਵਾਂ,
ਨੈਣ ਖੋਲਾਂ ਤੇ, ਦਰਸ਼ਨ ਪਾ ਲਵਾਂ ll
ਕੱਟ ਦੇਂਦੇ ਨੇ, ਚੌਰਾਸੀ ਗੇੜੇ,
ਗੁਰੂ ਜੀ ਆਏ, ਸਾਡੇ ਵੇਹੜੇ
ਮੈਂ ਬਲਿਹਾਰੀ,,,,,,,,,,,,,,,
ਗੁਰੂ ਜੀ ਦੇ ਦਰ ਤੇ, ਮੌਜ਼ ਬਹਾਰਾਂ,
ਸੰਗਤਾਂ ਆਈਆਂ, ਬੰਨ੍ਹ ਕਤਾਰਾਂ ll
ਵੰਡ ਦੇਂਦੇ ਨੇ, ਖੁਸ਼ੀਆਂ ਦੇ ਖ਼ੇੜੇ,
ਗੁਰੂ ਜੀ ਆਏ, ਸਾਡੇ ਵੇਹੜੇ
ਮੈਂ ਬਲਿਹਾਰੀ,,,,,,,,,,,,,,,
ਧੂਲੀ ਚਰਨਾਂ ਦੀ, ਮੈਂ ਮੱਥੇ ਲਾ ਲਵਾਂ,
ਕੋਲ ਬੈਠ ਕੇ ਮੈਂ, ਦੁੱਖੜੇ ਸੁਣਾ ਲਵਾਂ ll
ਖੁਸ਼ੀਆਂ ਪਾਵਣਗੇ, ਉਹ ਦਿਲ ਵਿੱਚ ਮੇਰੇ,
ਗੁਰੂ ਜੀ ਆਏ, ਸਾਡੇ ਵੇਹੜੇ
ਮੈਂ ਬਲਿਹਾਰੀ,,,,,,,,,,,,,,,